ਧੂਰੀ, 25 ਫਰਵਰੀ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਬ ਦੇ ਧੂਰੀ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਰੰਧਾਵਾ ਕਾਤਰੋਂ ਅਤੇ ਸੀਨੀਅਰ ਅਕਾਲੀ ਆਗੂ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਭੁਪਿੰਦਰ ਸਿੰਘ ਭਲਵਾਨ ਦੀ ਅਗਵਾਈ ਹੇਠ ਹਲਕਾ ਧੂਰੀ ਤੋਂ ਮੀਟਿੰਗ ਉਪਰੰਤ ਵੱਖ-ਵੱਖ ਪਾਰਟੀ ਦੇ ਆਗੂਆਂ ਮੈਂਬਰਾਂ ਨੂੰ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਵੱਡੀ ਗਿਣਤੀ ਵਿਚ ਅਕਾਲੀ ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਤਰੋਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਨੂੰ ਚੇਤੇ ਕਰ ਰਹੇ ਹਨ | ਇਸ ਮੌਕੇ ਜਥੇਦਾਰ ਰਵੀ ਇੰਦਰ ਸਿੰਘ ਈਸੜਾ ਸੀਨੀਅਰ ਅਕਾਲੀ ਆਗੂ, ਹਰਮਨਦੀਪ ਸਿੰਘ ਭੋਲਾ ਧੂਰੀ ਦਫ਼ਤਰ ਪ੍ਰਬੰਧਕ ਜਥੇਦਾਰ ਕਾਤਰੋਂ, ਗੁਰਪ੍ਰੀਤ ਸਿੰਘ ਸੋਹੀ ਯੂਥ ਸਰਕਲ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ | ਧਰਮਪਾਲ ਧਰਮਾ ਅਕਾਲੀ ਆਗੂ ਪ੍ਰਧਾਨ ਵਪਾਰ ਮੰਡਲ ਧੂਰੀ, ਨਿਰਭੈ ਸਿੰਘ ਹੇੜੀਕੇ ਸੀਨੀਅਰ ਅਕਾਲੀ ਆਗੂ, ਰਵੀਇੰਦਰ ਸਿੰਘ ਈਸੜਾ, ਗੁਰਬਚਨ ਸਿੰਘ ਘਨੌਰ, ਰੇਸ਼ਮ ਸਿੰਘ ਬਾਲੀਆਂ ਮੈਂਬਰ ਬਲਾਕ ਸੰਮਤੀ ਗੁਰਪ੍ਰੀਤ ਸਿੰਘ ਸੋਹੀ ਕਰਮਜੀਤ ਸਿੰਘ ਸੋਹੀ, ਜਗਜੀਤ ਸਿੰਘ ਘਨੌਰੀ ਅÏਰ ਪਿੰਦਰਪਾਲ ਮਿੱਠਾ ਦਰਸ਼ਨ ਸਿੰਘ ਵਿਰਦੀ ਠੇਕੇਦਾਰ ਜਗਦੀਪ ਸਿੰਘ ਜੱਸਾ ਸਤਿੰਦਰ ਸਿੰਘ ਸੱਤਾ ਗੁਰਦਿਆਲ ਸਿੰਘ ਕਾਂਝਲਾ ਸੈਕਟਰੀ ਹਰਿੰਦਰ ਸਿੰਘ ਰਾਜੋ ਮਾਜਰਾ ਕਰਮਜੀਤ ਸਿੰਘ ਪੰਚ ਪੁੰਨਾਵਾਲ ਹਰਨੇਕ ਸਿੰਘ ਰਾਜਪਾਲ ਸਿੰਘ ਜੱਖਲਾ ਪੱਪੂ ਧੂਰੀ ਹਾਜ਼ਰ ਸਨ |