ਸ਼ੇਰਪੁਰ, 6 ਮਾਰਚ (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਗਰਾਈਆਂ ਵਿਖੇ ਦਿੱਤੇ ਗਏ ਸੱਤ ਕੰਪਿਊਟਰ ਤੇ ਟੱਚ ਪੈਨਲ ਅੱਜ ਜ਼ਿਲ੍ਹਾ ਕੋਆਰਡੀਨੇਟਰ ਜਗਸੀਰ ਸਿੰਘ ਵੱਲੋਂ ਅਨ ਬੌਕਸ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ | ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਵੱਡੀਆਂ ਸਹੂਲਤਾਂ ਦੇ ਕਿ ਸਮੇਂ ਦੇ ਹਾਣ ਦਾ ਬਣਾਇਆ ਅਤੇ ਪਬਲਿਕ ਸਕੂਲਾਂ ਦੇ ਬਰਾਬਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਹਲਕੇ ਅੰਦਰ ਸਿਹਤ ਅਤੇ ਸਿੱਖਿਆ ਵਿੱਚ ਵੱਡੀ ਕ੍ਰਾਂਤੀ ਲਿਆਂਦੀ ਗਈ ਹੈ | ਇਸ ਮੌਕੇ ਬੋਲਦਿਆਂ ਸਮਾਜ ਸੇਵੀ ਰਾਜੇਸ਼ ਰਿਖੀ ਨੇ ਕਿਹਾ ਕਿ ਇਹ ਸੰਸਥਾ ਨੇ ਸਰਕਾਰੀ ਸਹੂਲਤਾਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਪੜਾਈ ਦੇ ਖੇਤਰ ਸਮੇਤ ਖੇਡਾਂ ਆਦਿ ਵਿੱਚ ਵੱਡੀਆਂ ਮੱਲ੍ਹਾਂ ਮਾਰੀਆ ਹਨ | ਇਸ ਮੌਕੇ ਪਿ੍ੰਸੀਪਲ ਸੁਖਦੀਪ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੀ ਭਲਾਈ ਲਈ ਹੋਰ ਤਤਪਰ ਰਹਿਣ ਦੀ ਗੱਲ ਕਹੀ | ਇਸ ਮੌਕੇ ਆਪ ਆਗੂ ਸਾਧੂ ਖਾਂ, ਚਰਨਜੀਤ ਸਿੰਘ, ਹੈਪੀ ਸੰਧੂ, ਪਿਆਰਾ ਸਿੰਘ, ਚਰਨਜੀਤ ਕੌਰ, ਨਵਦੀਪ ਮਲਿਕ, ਮਾ. ਦੇਵਰਾਜ ਕੁਠਾਲਾ, ਇੰਦਰਜੀਤ ਸਿੰਘ, ਜਸਪਾਲ ਸਿੰਘ, ਨਵਰੋਜ ਸ਼ਰਮਾ, ਕੁਲਦੀਪ ਸਿੰਘ, ਸਤਪਾਲ ਸਿੰਘ, ਬਲਜੀਤ ਸਿੰਘ, ਰਛਪਾਲ ਸਿੰਘ, ਵਿਕਾਸ ਕੁਮਾਰ, ਮਨਿੰਦਰਪਾਲ ਕੌਰ, ਸੁਖਵੀਰ ਕੌਰ, ਕਮਲਜੀਤ ਕੌਰ, ਰਬਿੰਦਰ ਕੌਰ ਆਦਿ ਹਾਜ਼ਰ ਸਨ |