ਸੰਗਰੂਰ, 6 ਮਾਰਚ (ਅਮਨਦੀਪ ਸਿੰਘ ਬਿੱਟਾ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਚਲਾਈ ਜਾ ਰਹੀ ਮਜ਼ਦੂਰ ਬਚਾਓ, ਕਿਸਾਨ ਬਚਾਓ ਮੁਹਿੰਮ ਤਹਿਤ ਬਰਨਾਲਾ ਵਿਚ ਆਯੋਜਿਤ ਕੀਤੀ ਰੈਲੀ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਮਜ਼ਦੂਰਾਂ, ਵਰਕਰਾਂ ਨੇ ਪੁੱਜੇ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਮੁੱਢ ਬੰਨਿ੍ਹਆ ਹੈ | ਉਨ੍ਹਾਂ ਕਿਹਾ ਕਿ ਰੈਲੀ ਵਿਚ ਸ੍ਰੀ ਰਾਹੁਲ ਗਾਂਧੀ ਨੇ ਵਰਕਰਾਂ ਅੰਦਰ ਭਾਰੀ ਜੋਸ਼ ਭਰਿਆ ਅਤੇ ਇਸ ਰੈਲੀ ਨੇ ਲੋਕਾਂ ਕਾਂਗਰਸ ਪ੍ਰਤੀ ਵਿਸ਼ਵਾਸ ਵੀ ਵਧਾਇਆ ਹੈ | ਕਾਂਗਰਸ ਆਗੂ ਨੇ ਕਿਹਾ ਕਿ ਬਰਨਾਲਾ ਰੈਲੀ ਵਿਚ ਆਪ ਮੁਹਾਰੇ ਹਜ਼ਾਰਾ ਕਿਸਾਨਾਂ, ਮਜ਼ਦੂਰਾਂ ਨੇ ਪੁੱਜੇ ਕੇ ਵਿਰੋਧੀ ਪਾਰਟੀਆਂ ਵਿਚ ਭਾਜੜ ਪਾ ਕੇ ਰੱਖ ਦਿੱਤੀ ਹੈ | 2027 ਵਿਚ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਬਣਨ ਵਾਲੀ ਸਰਕਾਰ ਗੁੰਡਾਗਰਦੀ ਗੈਂਗਸਟਰ, ਨਸ਼ਿਆਂ ਦਾ ਸਫ਼ਾਇਆ ਕਰ ਕੇ ਰੱਖ ਦੇਵੇਗੀ |