ਸੰਦੌੜ, 6 ਮਾਰਚ (ਗੁਰਪ੍ਰੀਤ ਸਿੰਘ ਚੀਮਾ) - 'ਦੀ ਫਰਵਾਲੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ' ਦੀ 11 ਮੈਂਬਰੀ ਚੋਣ ਸਰਬਸੰਮਤੀ ਨਾਲ ਹੋਈ | ਇਸ ਮੌਕੇ ਰਿਟਰਨਿੰਗ ਅਫ਼ਸਰ ਇਮਰਾਨ ਅਹਿਮਦ ਅਤੇ ਅਰਸ਼ਦੀਪ ਕੌਰ ਨੇ ਚੋਣ ਨੇਪਰੇ ਚਾੜੀ, ਪਿੰਡ ਫਰਵਾਲੀ ਅਤੇ ਫੌਜੇਵਾਲ ਨਾਲ ਸਬੰਧਿਤ ਪਿੰਡਾਂ ਦੀ ਸਹਿਕਾਰੀ ਸਭਾ ਨਾਲ ਸਬੰਧਿਤ ਮੈਂਬਰਾਂ ਨੇ ਭਾਗ ਲਿਆ | ਸਰਬਸੰਮਤੀ ਨਾਲ ਹੋਈ ਚੋਣ ਵਿਚ ਸੁਖਦਰਸ਼ਨ ਸਿੰਘ ਉਪਲ, ਰਣਜੀਤ ਸਿੰਘ ਮੁਨੀਮ, ਮਨਜੀਤ ਸਿੰਘ ਧਾਲੀਵਾਲ, ਰਾਜ਼ ਸਿੰਘ, ਕਮਲਜੀਤ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਫੌਜੇਵਾਲ, ਸੁਰਜੀਤ ਕੌਰ ਅਤੇ ਅਮਰਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ | ਸੈਕਟਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਚੁਣੀ ਗਈ ਗਿਆਰਾਂ ਮੈਂਬਰਾਂ ਦੀ ਕਮੇਟੀ ਵੱਲੋਂ 18 ਮਾਰਚ ਨੂੰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ | ਸਰਪੰਚ ਗੁਰਮੁੱਖ ਸਿੰਘ ਗਰੇਵਾਲ ਨੇ ਚੋਣ ਮੁਕੰਮਲ ਹੋਣ ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਜਸਪਾਲ ਸਿੰਘ ਸਕੱਤਰ, ਸਤਨਾਮ ਸਿੰਘ ਸੇਲਜ਼ਮੈਨ ਸੁਸਾਇਟੀ ਝਨੇਰ, ਮਨਜੀਤ ਸਿੰਘ ਪੰਚ, ਰਮਨਦੀਪ ਸਿੰਘ ਪੰਚ, ਟਹਿਲ ਸਿੰਘ ਕਹਿਲ, ਪ੍ਰਧਾਨ ਬਹਾਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਸੁਪਿੰਦਰ ਸਿੰਘ ਲਾਲੀ, ਜੀਤ ਸਿੰਘ ਦਿਓਲ, ਰੀਟੂ ਬਦੋਹਲ ਆਦਿ ਹਾਜ਼ਰ ਸਨ |