09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੰਗਰੂਰ ਦੀ ਨੂੰਹ ਅਨੁਸ਼ਾ ਨੇ ਯੂ.ਪੀ.ਐੱਸ.ਸੀ. 'ਚ ਪ੍ਰਾਪਤ ਕੀਤਾ 251ਵਾਂ ਰੈਂਕ <br/>

Ad Position 21
No active advertisement
ਅਜੀਤ ਡੈਸਕ 08-03-2026
ਸੰਗਰੂਰ, 7 ਮਾਰਚ (ਧੀਰਜ ਪਸ਼ੋਰੀਆ)-ਸੰਗਰੂਰ ਦੇ ਨਵਦੀਪ ਗਰਗ (ਰਿੰਕੂ) ਦੀ ਨੂੰਹ ਅਤੇ ਗੌਰਵ ਗਰਗ ਦੇ ਪਤਨੀ ਅਨੁਸ਼ਾ ਨੇ ਯੂ.ਪੀ.ਐੱਸ.ਸੀ. ਪ੍ਰੀਖਿਆ ਦੇ ਆਏ ਨਤੀਜੇ ਵਿਚ 251ਵਾਂ ਰੈਂਕ ਪ੍ਰਾਪਤ ਕਰ ਕੇ ਪਰਿਵਾਰ ਦਾ ਅਤੇ ਸੰਗਰੂਰ ਦਾ ਨਾਂ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਅਨੁਸ਼ਾ ਇਸ ਸਮੇਂ ਰਾਜਸਥਾਨ ਵਿਚ ਆਰ.ਏ.ਐੱਸ. ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਸੱਤ ਕੁ ਮਹੀਨੇ ਪਹਿਲਾਂ ਹੀ ਸੰਗਰੂਰ ਦੇ ਗੌਰਵ ਗਰਗ (ਐਲ.ਐਲ.ਐਮ.) ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਵਿਜੇ ਗੁਪਤਾ, ਐੱਸ.ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਆਮ ਆਦਮੀ ਪਾਰਟੀ ਦੇ ਬੁਲਾਰੇ ਅਬਜਿੰਦਰ ਸੰਘਾ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਜ਼ਿਲ੍ਹਾ ਪਰੀਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਆੜ੍ਹਤੀ ਐੱਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੀਸ਼ਨ ਕੁਮਾਰ ਤੁੰਗਾਂ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸ਼ੈਲਰ ਐੱਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ, ਅਕਾਲੀ ਆਗੂ ਐਡਵੋਕੇਟ ਸਰਜੀਤ ਸਿੰਘ ਗਰੇਵਾਲ, ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ, ਭਾਜਪਾ ਆਗੂ ਅਮਨ ਪੂਨੀਆਂ, ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ ਅਤੇ ਅਕਾਉਟੈਂਟ ਐੱਸੋਸੀਏਸ਼ਨ ਅਨਾਜ ਮੰਡੀ ਸੰਗਰੂਰ ਦੇ ਪ੍ਰਧਾਨ ਧਰਮਿੰਦਰ ਤਿਵਾੜੀ ਨੇ ਗਰਗ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ |


ਅਨੁਸ਼ਾ


Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਝਟਕਾ, ਦਰਜਨਾਂ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ <br/> ਅਗਲੀ ਖ਼ਬਰ ਕੌਮਾਂਤਰੀ ਔਰਤ ਦਿਵਸ ਸਮਾਰੋਹ ਦੌਰਾਨ 14 ਔਰਤ ਸ਼ਖ਼ਸੀਅਤਾਂ ਸਨਮਾਨਿਤ <br/>
Ad Position 24