09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਚੇਅਰਮੈਨ ਮੋਹਨਜੀਤ ਸਿੰਘ ਅÏਲਖ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ <br/>

Ad Position 21
No active advertisement
ਪਿੰਡ ਕੁੱਪ ਕਲਾਂ ਪਹੁੰਚਣ 'ਤੇ ਚੇਅਰਮੈਨ ਮੋਹਨਜੀਤ ਸਿੰਘ ਅÏਲਖ ਦਾ ਸਵਾਗਤ ਕਰਦੇ ਹੋਏ ਰਘਵੀਰ ਸਿੰਘ ਲਾਡੀ, ਹਰਵਿੰਦਰ ਸਿੰਘ ਨੋਨੀ ਆਦਿ | ਤਸਵੀਰ: ਝੱਲ <br/> 08-03-2026
ਕੁੱਪ ਕਲਾਂ, 7 ਮਾਰਚ (ਸੁਖਜਿੰਦਰ ਸਿੰਘ ਝੱਲ) - ਬਲਾਕ ਸੰਮਤੀ ਅਹਿਮਦਗੜ੍ਹ ਦੇ ਨਵ ਨਿਯੁਕਤ ਚੇਅਰਮੈਨ ਮੋਹਨਜੀਤ ਸਿੰਘ ਅÏਲਖ ਦਾ ਕੁੱਪ ਕਲਾਂ ਵਿਖੇ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਮੋਹਨਜੀਤ ਸਿੰਘ ਅÏਲਖ ਨੇ ਆਖਿਆ ਕਿ ਉਹ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹਨ, ਉਥੇ ਹੀ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਵਲੋਂ ਉਨ੍ਹਾਂ ਨੂੰ ਇਹ ਵਡਮੁੱਲਾ ਮਾਣ ਸਤਿਕਾਰ ਬਖ਼ਸ਼ਿਆ ਗਿਆ | ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਇਲਾਕੇ ਦੇ ਸਮੁੱਚੇ ਵਿਕਾਸ ਲਈ ਯਤਨਸ਼ੀਲ ਰਹਿਣਗੇ ਕਿਉਂਕਿ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਉੱਤੇ ਭਰੋਸਾ ਪ੍ਰਗਟਾਇਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਰਘਵੀਰ ਸਿੰਘ ਲਾਡੀ ਕੁੱਪ ਵਲੋਂ ਵੀ ਚੇਅਰਮੈਨ ਮੋਹਨਜੀਤ ਸਿੰਘ ਅÏਲਖ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਹੈਪੀ ਕੁੱਪ, ਕਿਰਪਾਲ ਪਾਲਾ, ਸੁਖਦੇਵ ਕਾਲਾ, ਸਰਪੰਚ ਭਿੰਦਰ, ਸਰਪੰਚ ਹਰਵਿੰਦਰ ਸਿੰਘ ਨੋਨੀ ਪ੍ਰਧਾਨ ਟਰੱਕ ਯੂਨੀਅਨ ਕੁੱਪ ਕਲਾਂ, ਮਿਸਤਰੀ ਮਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 245 ਕਮਾਰਸ ਲੈਕਚਰਾਰਾਂ ਨੂੰ ਰਿਵਰਟ ਕਰਨ ਸੰਬੰਧੀ ਭੇਜੇ ਗਏ ਨੋਟਿਸ ਦੀ ਨਿੰਦਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕਟੌਤੀ ਸ਼ਲਾਘਾਯੋਗ ਕਦਮ-ਡਾ. ਜਮੀਲ ਉਰ ਰਹਿਮਾਨ <br/>
Ad Position 24