10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੀਵਰੇਜ ਕਾਮਿਆਂ ਵਲੋਂ ਮੈਨੇਜਰ ਪਰਸੋਨਲ ਮੈਡਮ ਲਤਾ ਚੌਹਾਨ ਨਾਲ ਮੀਟਿੰਗ <br/>

Ad Position 21
No active advertisement
ਸੀਵਰੇਜ ਬੋਰਡ ਦੇ ਮੈਨੇਜਰ ਪਰਸੋਨਲ ਮੈਡਮ ਲਤਾ ਚੌਹਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਹੋਰ ਆਗੂ | ਤਸਵੀਰ : ਵਿਨੋਦ <br/> 08-03-2026
ਲੌਂਗੋਵਾਲ, 7 ਮਾਰਚ (ਵਿਨੋਦ ਸ਼ਰਮਾ) - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟਰ ਵਰਕਰਜ਼ ਲੇਬਰ ਯੂਨੀਅਨ ਰਜਿ: ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗੁਰਬਿੰਦਰ ਸਿੰਘ ਧਾਲੀਵਾਲ ਅਤੇ ਪਰਦੀਪ ਸਿੰਘ ਛਾਹੜ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੈਡਮ ਲਤਾ ਚੌਹਾਨ ਮੈਨੇਜਰ ਪਰਸੋਨਲ ਜਨਰਲ ਨਾਲ ਮੀਟਿੰਗ ਕੀਤੀ | ਜਿਸ ਵਿਚ ਮੈਡਮ ਚੌਹਾਨ ਨੇ ਜਥੇਬੰਦੀ ਦੀਆਂ ਵਿਸਥਾਰ ਪੂਰਵਕ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ | ਆਗੂਆਂ ਵਲੋਂ ਦੱਸਿਆ ਗਿਆ ਕਿ ਅਸੀਂ ਪੂਰੇ ਪੰਜਾਬ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੀਆਂ ਵੱਖ ਵੱਖ ਸਕੀਮਾਂ ਉੱਪਰ ਪਿਛਲੇ 15-20 ਸਾਲਾਂ ਤੋਂ ਵੱਖ-ਵੱਖ ਠੇਕੇਦਾਰਾਂ ਸੁਸਾਇਟੀਆਂ ਕੰਪਨੀਆਂ ਆਦਿ ਰਾਹੀਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਪਰ ਪੂਰੇ ਪੰਜਾਬ ਅੰਦਰ ਕਿਤੇ ਵੀ ਕਿਰਤ ਕਾਨੂੰਨ ਲਾਗੂ ਨਹੀਂ ਹੈ | ਕਿਸੇ ਵਰਕਰ ਨੂੰ ਘੱਟੋ ਘੱਟ ਉਜਰਤ ਨਹੀਂ ਮਿਲ ਰਹੀ, ਵਰਕਰਾਂ ਦਾ ਈ.ਪੀ. ਐੱਫ. ਜਮਹਾ ਨਹੀਂ ਕਰਵਾਇਆ ਜਾ ਰਿਹਾ, ਈ.ਐਸ.ਆਈ. ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ, ਯੋਗਤਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਉੱਚ ਸਿੱਖਿਆ ਦੀ ਤਨਖ਼ਾਹ ਨਹੀਂ ਮਲ ਰਹੀ | ਬੰਗਾ, ਪਾਇਲ, ਮੁੱਲਾਂਪੁਰ, ਫ਼ਿਰੋਜ਼ਪੁਰ, ਮੋਰਿੰਡਾ, ਸਰਹੰਦ, ਬਸੀ ਅਤੇ ਮੌੜ ਮੰਡੀ ਦੇ ਠੇਕੇਦਾਰਾਂ ਵੱਲੋਂ ਆਊਟ ਸੋਰਸ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ | ਮੈਡਮ ਚੌਹਾਨ ਨੇ ਸਮੱਸਿਆਵਾ ਸੁਣਨ ਉਪਰੰਤ ਆਗੂਆਂ ਨੂੰ ਸਮੱਸਿਆਵਾਂ ਦੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਆਊਟਸੋਰਸਿਸ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਿਹੜੇ ਵੀ ਠੇਕੇਦਾਰ ਕੰਪਨੀਆਂ ਸੁਸਾਇਟੀਆਂ ਆਦਿ ਦੋਸ਼ੀ ਪਾਏ ਗਏ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਮੀਟਿੰਗ ਵਿੱਚ ਕਾਰਜਕਾਰੀ ਇੰਜ. ਰਾਹੁਲ ਕੌਸ਼ਲ, ਮੈਡਮ ਨੀਤੂ ਖਰਾਣਾ, ਪ੍ਰਧਾਨ ਜਗਦੇਵ ਸਿੰਘ ਫ਼ਿਰੋਜ਼ਪੁਰ, ਪ੍ਰਧਾਨ ਮੇਜਰ ਸਿੰਘ ਨਵਾਂ ਸ਼ਹਿਰ, ਕਰਮਜੀਤ ਸਿੰਘ ਮਲੋਟ, ਕੁਲਵਿੰਦਰ ਸਿੰਘ ਮੁੱਲਾਪੁਰ, ਅਮਰਦੀਪ ਸਿੰਘ, ਗਗਨ ਕਪੂਰ, ਨਰਿੰਦਰ ਸ਼ਰਮਾ ਮੋਰਿੰਡਾ, ਨਰਿੰਦਰ ਸਿੰਘ ਨੰਗਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮੀਟਿੰਗ <br/> ਅਗਲੀ ਖ਼ਬਰ ਨੰਬਰਦਾਰ ਰਣਜੀਤ ਸਿੰਘ ਖੇੜੀ ਨਹੀਂ ਰਹੇ <br/>
Ad Position 24