14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅਹਿਮਦਗੜ੍ਹ ਦੇ ਨਾਂਮਵਰ ਕੜਵਲ ਤੇ ਸਿੰਗਲਾ ਪਰਿਵਾਰ ਹੋਏ ਕਮਲ ਧਾਲੀਵਾਲ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ <br/>

Ad Position 21
repet_subhas-goyals [Copy P29]
ਅਹਿਮਦਗੜ੍ਹ ਦੇ ਨਾਮਵਰ ਕੜਵਲ ਪਰਿਵਾਰ ਦੇ ਮੁਖੀ ਰਿੰਪੀ ਕੜਵਲ ਤੇ ਸਿੰਗਲਾ ਪਰਿਵਾਰ ਦੇ ਮੁਖੀ ਮੁਨੀਸ਼ ਸਿੰਗਲਾ ਦਾ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂ ਕਮਲ ਧਾਲੀਵਾਲ ਦੀ ਅਗਵਾਈ 'ਚ ਕਾਂਗਰਸ 'ਚ ਸ਼ਾਮਿਲ ਹੋਣ ਸਮੇਂ ਸਵਾਗਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਹਨ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ, ਕੌਂਸਲਰ ਵਿਕਾਸ ਟੰਡਨ, ਦਲਜੀਤ ਕੜਵਲ, ਮਾਣਾ ਕੜਵਲ ਤੇ ਹੋਰ | ਤਸਵੀਰ: ਸੁਖਜੀਤ ਸਿੰਘ ਖੇੜਾ <br/> 09-03-2026
ਅਹਿਮਦਗੜ੍ਹ, 8 ਮਾਰਚ (ਸੁਖਜੀਤ ਸਿੰਘ ਖੇੜਾ)-ਸਥਾਨਕ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ਹਿਰ ਦੀ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਅਹਿਮਦਗੜ੍ਹ ਸ਼ਹਿਰ ਦੀ ਸਿਆਸਤ ਦੇ ਨਾਮਵਰ ਸਮਾਜ ਸੇਵੀ ਕੜਵਲ ਪਰਿਵਾਰ ਅਤੇ ਸਿੰਗਲਾ ਪਰਿਵਾਰ ਜੋ ਕਿ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂ ਕਮਲ ਧਾਲੀਵਾਲ ਦੀ ਅਗਵਾਈ 'ਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਕੜਵਲ ਪਰਿਵਾਰ ਤੇ ਸਿੰਗਲਾ ਪਰਿਵਾਰ ਨੂੰ ਪਾਰਟੀ ਵਿਚ ਬਣਦਾ ਹਰ ਮਾਣ- ਸਤਿਕਾਰ ਦਿੱਤਾ ਜਾਵੇਗਾ | ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੋਏ ਇਸ ਸਿਆਸੀ ਘਟਨਾਕ੍ਰਮ ਨੇ ਅਹਿਮਦਗੜ੍ਹ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਹੈ ਤੇ ਇਸ ਦਾ ਆਸਰ ਜਿੱਥੇ ਨਗਰ ਕੌਂਸਲ ਚੋਣਾਂ 'ਤੇ ਪਵੇਗਾ, ਉੱਥੇ ਇਸ ਦੇ ਝਟਕੇ ਵਿਧਾਨ ਸਭਾ ਹਲਕਾ ਅਮਰਗੜ੍ਹ ਵਿਚ ਵੀ ਪੈਣਗੇ | ਇਸ ਮੌਕੇ ਕੜਵਲ ਪਰਿਵਾਰ ਤੇ ਸਿੰਗਲਾ ਪਰਿਵਾਰ ਨੇ ਕਿਹਾ ਕਿ ਅਸੀਂ ਵਿਸ਼ੇਸ਼ ਤੌਰ 'ਤੇ ਹਲਕਾ ਅਮਰਗੜ੍ਹ ਦੇ ਕਾਂਗਰਸੀ ਆਗੂ ਕਮਲ ਧਾਲੀਵਾਲ ਦਾ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਅਸੀਂ ਅੱਜ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਹੈ ਅਤੇ ਅਸੀਂ ਇਹ ਆਪਣੇ ਵਾਰਡ ਦੇ ਨਿਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਹਰ ਇਕ ਦਾ ਕੰਮ ਪਹਿਲ ਦੇ ਅਧਾਰ ਤੇ ਕਰਾਂਗੇ ਅਤੇ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਬਣਾਵਾਂਗੇ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿੱਚ 5.47 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ <br/> ਅਗਲੀ ਖ਼ਬਰ ਪਿੰਡ ਕਾਲੇਕੇ ਵਿਖੇ ਸਾਲਾਨਾ ਵਿਸ਼ਾਲ ਮੇਲਾ 9 ਤੋਂ 11 ਮਾਰਚ ਤੱਕ
Ad Position 24