ਲਹਿਰਾਗਾਗਾ, 11 ਮਾਰਚ (ਅਸ਼ੋਕ ਗਰਗ) - ਜਨਮ ਅਸਥਾਨ ਤੀਜਾ ਪਿਆਰਾ ਭਾਈ ਹਿੰਮਤ ਸਿੰਘ ਸੰਗਤਪੁਰਾ ਵਿਖੈ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਸੰਗਤਪੁਰਾ ਵਲੋਂ ਨਗਰ ਨਿਵਾਸੀ ਅਤੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ 32ਵਾਂ ਕਬੱਡੀ ਕੱਪ 15 ਤੇ 16 ਮਾਰਚ ਨੂੰ ਪਿੰਡ ਸੰਗਤਪੁਰਾ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਖਿਡਾਰੀ ਕੁਲਦੀਪ ਸਿੰਘ ਤਾਰੀ ਤੇ ਬੂਟਾ ਸਿੰਘ ਨੇ ਦੱਸਿਆ ਹੈ ਕਿ ਇਸ ਕਬੱਡੀ ਕੱਪ ਵਿਚ 32 ਕਿਲੋ, 38 ਕਿਲੋ, 57 ਕਿਲੋ, 70 ਕਿਲੋ ਅਤੇ ਓਪਨ ਦੇ ਮੈਚ ਕਰਵਾਏ ਜਾਣਗੇ | ਓਪਨ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ |