05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਾਰਡ ਦੀਆਂ ਸਮੱਸਿਆਵਾਂ ਨੰੂ ਲੈ ਕੇ ਕੌਂਸਲਰ ਅਵਤਾਰ ਸਿੰਘ ਤਾਰਾ ਨੇ ਨੰਗੇ ਧੜ ਹੋ ਕੇ ਕੌਂਸਲ ਦਫ਼ਤਰ ਅੱਗੇ ਦਿੱਤਾ ਧਰਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਸੰਗਰੂਰ, 27 ਮਾਰਚ (ਦਮਨਜੀਤ ਸਿੰਘ)-ਸ਼ਹਿਰ ਦੇ ਵਾਰਡ ਨੰਬਰ 22 ਤੋਂ ਕੌਂਸਲਰ ਅਵਤਾਰ ਸਿੰਘ ਤਾਰਾ ਵੱਲੋਂ ਅੱਜ ਨੰਗੇ ਧੜ੍ਹ ਹੋ ਕੇ ਨਗਰ ਕੌਂਸਲਰ ਦਫ਼ਤਰ ਬਾਹਰ ਰੋਸ ਧਰਨਾ ਦਿੱਤਾ ਗਿਆ | ਦਫ਼ਤਰ ਖੁੱਲ੍ਹਣ ਤੋਂ ਲੈ ਕੇ ਦੇਰ ਸ਼ਾਮ ਤੱਕ ਧਰਨੇ ਉੱਤੇ ਡਟੇ ਰਹੇ ਤਾਰਾ ਦਾ ਕਹਿਣਾ ਹੈ ਕਿ ਨਾਂ ਤਾਂ ਨਗਰ ਕੌਂਸਲ ਵੱਲੋਂ ਉਨ੍ਹਾਂ ਦਾ ਵਾਰਡ ਦਾ ਕੋਈ ਵਿਕਾਸ ਕਾਰਜ ਦਾ ਕੋਈ ਕੰਮ ਕਰਵਾਇਆ ਜਾਂਦਾ ਹੈ ਅਤੇ ਨਾਂ ਹੀ ਬੁਨਿਆਦੀ ਲੋੜਾਂ ਸਫ਼ਾਈ, ਸੀਵਰੇਜ, ਪਾਣੀ ਆਦਿ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ | ਤਾਰਾ ਨੇ ਕਿਹਾ ਕਿ ਉਸ ਨੰੂ ਆਪਣੇ ਵਾਰਡ ਵਿੱਚ ਸਫ਼ਾਈ ਕਰਵਾਉਣ ਲਈ ਵੀ ਸੰਗਰੂਰ ਦੇ ਵਧੀਕ ਡਿਪਟੀ ਕਮਿਸ਼ਨਰ ਪਾਸੋਂ ਨਗਰ ਕੌਂਸਲ ਅਧਿਕਾਰੀਆਂ ਨੰੂ ਹੁਕਮ ਦਿਵਾਉਣੇ ਪੈਂਦੇ ਹਨ | ਕੌਂਸਲਰ ਨੇ ਭਰੇ ਮਨ ਨਾਲ ਕਿਹਾ ਕਿ ਸਰਕਾਰ ਵੱਲੋਂ ਉਸ ਨੰੂ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਹਰ ਮਹੀਨੇ ਵਾਰਡ ਦੇ ਛੋਟੇ-ਛੋਟੇ ਕੰਮਾਂ ਉੱਤੇ ਉਸ ਦੇ 6 ਤੋਂ 7 ਹਜ਼ਾਰ ਰੁਪਏ ਖ਼ਰਚ ਹੋ ਜਾਂਦੇ ਹਨ ਅਤੇ ਇਨ੍ਹਾਂ ਖ਼ਰਚ ਹੋਏ ਪੈਸਿਆਂ ਦੀ ਨਗਰ ਕੌਂਸਲ ਵੱਲੋਂ ਅਦਾਇਗੀ ਵੀ ਨਹੀਂ ਕੀਤੀ ਜਾਂਦੀ | ਉਸ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਸੰਗਰੂਰ ਦਾ ਹਾਊਸ ਬਣਨ ਤੋਂ ਲੈ ਕੇ ਹੁਣ ਤੱਕ ਉਸ ਦੇ ਵਾਰਡ ਨਾਲ ਸੰਬੰਧਤ ਕਿਸੇ ਕੰਮ ਦਾ ਕੋਈ ਏਜੰਡਾ ਨਹੀਂ ਲਗਾਇਆ ਗਿਆ | ਵਾਰਡ ਦੀਆਂ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਖੜਾ ਹੈ ਪਰ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਇਹ ਦੱਸਣ ਲਈ ਤਿਆਰ ਨਹੀਂ ਕਿ ਨਗਰ ਕੌਂਸਲ ਦੀ ਸੀਵਰੇਜ ਸਫ਼ਾਈ ਨਾਲ ਸੰਬੰਧਤ ਮਸ਼ੀਨਰੀ ਕਿੱਥੇ ਹੈ | ਵਾਰਡ ਨੰ: 22 ਦੇ ਨਾਲ-ਨਾਲ ਸ਼ਹਿਰ ਭਰ ਵਿੱਚ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦੀ ਦਹਿਸ਼ਤ ਹੈ ਪਰ ਨਗਰ ਕੌਂਸਲ ਇਸ ਗੰਭੀਰ ਮਸਲੇ ਪ੍ਰਤੀ ਬਿਲਕੁੱਲ ਵੀ ਸੰਜੀਦਾ ਨਹੀਂ | ਤਾਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਾਰਡ ਨਾਲ ਸੰਬੰਧਤ ਸਮੱਸਿਆਵਾਂ ਡਿਪਟੀ ਕਮਿਸ਼ਨਰ ਸੰਗਰੂਰ ਨੰੂ ਲਿਖਤੀ ਰੂਪ ਵਿਚ ਦਿੱਤੀਆਂ ਜਾਂਦੀਆਂ ਹਨ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਹ ਪੱਤਰ ਨਗਰ ਕੌਂਸਲ ਵਿਖੇ ਕਾਰਵਾਈ ਲਈ ਪਹੁੰਚਦੇ ਹਨ ਪਰ ਨਗਰ ਕੌਂਸਲ ਦੇ ਅਧਿਕਾਰੀ ਇਨ੍ਹਾਂ ਪੱਤਰਾਂ ਨੰੂ ਪਤਾ ਨਹੀਂ ਕਿੱਥੇ ਗ਼ਾਇਬ ਕਰ ਦਿੰਦੇ ਹਨ | ਤਾਰਾ ਨੇ ਕਿਹਾ ਕਿ ਜੇਕਰ ਉਸ ਦੀ ਹੁਣ ਵੀ ਸੁਣਵਾਈ ਨਾ ਹੋਈ ਤਾਂ ਉਹ ਹੋਰ ਵੀ ਤਿੱਖਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਿਆਗ ਕੇ ਨੌਜਵਾਨ ਖੇਡ ਗਰਾਊਾਡਾਂ ਨਾਲ ਜੁੜਨ-ਕਮਲਜੀਤ ਚੱਕ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਐ~ਲ.ਪੀ.ਜੀ., ਪੈਟਰੋਲ ਤੇ ਡੀਜ਼ਲ ਦੀ ਕੋਈ ਕਮੀ ਨਹੀਂ-ਡਿਪਟੀ ਕਮਿਸ਼ਨਰ <br/>
Ad Position 24