04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲਖਵੀਰ ਸਿੰਘ ਗਰੇਵਾਲ ਕੁਠਾਲਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਹੋਈ ਅਹਿਮ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਮਲੇਰਕੋਟਲਾ, 27 ਮਾਰਚ (ਮੁਹੰਮਦ ਹਨੀਫ਼ ਥਿੰਦ)-ਅੱਤ ਦੀ ਮਹਿੰਗਾਈ ਦੇ ਅਜੋਕੇ ਦੌਰ ਅੰਦਰ ਇਨਸਾਨ ਆਪਣੇ ਪੇਟ ਵਾਸਤੇ, ਆਪਣੇ ਸਿਰ ਤੇ ਛੱਤ ਵਾਸਤੇ ਅਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਤਾਂ ਹਰੇਕ ਵਿਅਕਤੀ ਸੋਚਦਾ ਹੈ | ਉੱਥੇ ਹੀ ਜੋ ਲੋਕ ਸਰਬੱਤ ਦੇ ਭਲੇ ਅਤੇ ਜ਼ਰੂਰਤਮੰਦਾਂ ਲਈ ਫ਼ਿਕਰਮੰਦ ਰਹਿੰਦੇ ਹਨ, ਅਜਿਹੇ ਇਨਸਾਨ ਵਿਰਲੇ-ਵਿਰਲੇ ਹੀ ਹੁੰਦੇ ਹਨ | ਜਿਸ ਦੀ ਅੱਜ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਮਲੇਰਕੋਟਲਾ ਦੇ ਪਿੰਡ ਕੁਠਾਲਾ ਦੇ ਜੰਮਪਲ ਸਮਾਜਸੇਵੀ ਅਤੇ ਗੁਰਲਗਨ ਫਾਊਾਡੇਸ਼ਨ ਕੈਨੇਡਾ ਦੇ ਸੰਸਥਾਪਕ ਲਖਵੀਰ ਸਿੰਘ ਗਰੇਵਾਲ ਕੁਠਾਲਾ ਜੋ ਕਿ 10-12 ਸਾਲਾਂ ਬਾਅਦ ਪੰਜਾਬ ਪਰਤੇ ਹਨ | ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਗਰੇਵਾਲ ਕੁਠਾਲਾ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋਏ ਵੀ ਪੰਜਾਬ ਅਤੇ ਖ਼ਾਸਕਰ ਜ਼ਿਲ੍ਹਾ ਮਲੇਰਕੋਟਲਾ ਦੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ | ਲਖਵੀਰ ਸਿੰਘ ਗਰੇਵਾਲ ਕੁਠਾਲਾ ਨੇ ਅੱਜ ਇੱਥੇ ਆਪਣੇ ਕਾਲਜ ਸਮੇਂ ਦੇ ਦੋਸਤਾਂ-ਮਿੱਤਰਾਂ ਦੇ ਨਾਲ ਇਕ ਅਹਿਮ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਇਹ ਪੜ੍ਹਦੇ-ਸੁਣਦੇ ਹਾਂ ਕਿ ਕੋਈ ਗ਼ਰੀਬ ਪਰਿਵਾਰ ਦੀ ਧੀ ਵਿਆਹ ਤੋਂ ਵਾਂਝੀ ਬੈਠੀ ਹੈ, ਕੋਈ ਲੋੜਵੰਦ ਵਿਅਕਤੀ ਇਲਾਜ ਕਰਵਾਉਣ ਤੋਂ ਅਸਮਰਥ ਹਨ ਜਾਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਆਦਿ ਲੋਕਾਂ ਦੀ ਮਦਦ ਲਈ ਅੱਗੇ ਵੱਧ ਕੇ ਕਿਉਂ ਨਾਂ ਮਲੇਰਕੋਟਲਾ ਅੰਦਰ ਆਪਾਂ ਕੋਈ ਅਜਿਹੀ ਸਮਾਜਸੇਵੀ ਸੰਸਥਾ ਜੋ ਕਿ ਸਿਆਸਤ ਤੋਂ ਰਹਿਤ ਹੋਵੇ ਦਾ ਗਠਨ ਕਰ ਕੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਮਦਦ ਲਈ ਗਠਨ ਕੀਤਾ ਜਾਵੇ | ਜਿਸ ਨੰੂ ਪ੍ਰਵਾਨ ਕਰਦਿਆਂ ਪ੍ਰਦੀਪ ਵਰਮਾ ਉਰਫ਼ ਗੁੱਡੂ ਪਟਿਆਲਾ, ਨਾਸਿਰ ਹੁਸੈਨ ਕਿਲ੍ਹਾ ਰਹਿਮਤਗੜ੍ਹ ਅਤੇ ਹਾਜ਼ਰ ਸਾਰੇ ਦੋਸਤਾਂ ਨੇ ਪੂਰੇ ਜੋਸ਼ ਨਾਲ ਇਸ ਗੱਲ ਦਾ ਸਮਰਥਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਗੀਤਕਾਰ ਬਿੱਲਾ ਲਸੋਈ ਵਾਲਾ, ਪੰਜਾਬੀ ਗੀਤਕਾਰ ਪਵਨ ਕਿਲ੍ਹਾ, ਵਿੱਕੀ ਟਾਂਕ ਮਲੇਰ, ਰਾਜਪਾਲ ਸਿੰਘ ਉਰਫ਼ ਬਿੱਟੂ ਨੌਸ਼ਹਿਰਾ, ਅਨਸ ਹੁਸੈਨ ਕਿਲ੍ਹਾ ਰਹਿਮਤਗੜ੍ਹ, ਰਾਕੇਸ਼ ਕੁਮਾਰ ਵਰਮਾ ਮਲੇਰਕੋਟਲਾ, ਲੈਕਚਰਾਰ ਸੰਦੀਪ ਕੁਮਾਰ ਮੜਕਨ ਅਤੇ ਮੁਹੰਮਦ ਇਦਰੀਸ ਬਖ਼ਸ਼ੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੂਰਾ ਬੀਮਾ ਕਲੇਮ ਨਾ ਮਿਲਣ 'ਤੇ ਕਿਸਾਨਾਂ ਵਲੋਂ ਬੈਂਕ ਦੇ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਅਗਰਵਾਲ ਸਭਾ ਨੇ ਮਨਾਈ ਰਾਮ ਨੌਮੀ <br/>
Ad Position 24