05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੌਜੂਦਾ ਸਰਕਾਰ ਤੋਂ ਪੰਜਾਬ ਦੇ ਲੋਕ ਨਿਰਾਸ਼ ਹੋਣ ਕਾਰਨ ਅਕਾਲੀ ਸਰਕਾਰ ਬਣਨ ਦੀ ਉਡੀਕ ਕਰ ਰਹੇ ਹਨ-ਖੰਨਾ

Ad Position 21
No active advertisement
ਅਜੀਤ ਡੈਸਕ 29-03-2026
ਭਵਾਨੀਗੜ੍ਹ, 28 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਬਦਲਾਅ ਦੇ ਨਾਮ ਹੇਠ ਆਈ ਆਪ ਸਰਕਾਰ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਦਿਆਂ ਕਰਜ਼ਾ ਚੜ੍ਹਾ ਕੇ ਮੰਗਤਾ ਪੰਜਾਬ ਬਣਾ ਦਿੱਤਾ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਪਿੰਡ ਕਾਕੜਾ ਵਿਖੇ ਵਰਕਰ ਮੀਟਿੰਗ ਕਰਦਿਆਂ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋਣ ਕਾਰਨ ਹਰ ਰੋਜ਼ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਮੌਜੂਦਾ ਸਰਕਾਰ ਤੋਂ ਪੰਜਾਬ ਦਾ ਕੋਈ ਵੀ ਵਰਗ ਖ਼ੁਸ਼ ਨਾ ਹੋਣ ਕਾਰਨ ਹਰ ਪੰਜਾਬੀ ਅਕਾਲੀ ਸਰਕਾਰ ਦੀ ਉਡੀਕ ਕਰ ਰਿਹਾ ਹੈ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਧੀਆ ਵਿਕਾਸ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ | ਇਨ੍ਹਾਂ ਤੋਂ ਪਹਿਲਾਂ ਬੋਲਦਿਆਂ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਸਿੰਘ ਰੰਧਾਵਾ ਅਤੇ ਹਰਵਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸ਼੍ਰੀ ਖੰਨਾ ਦੀ ਅਗਵਾਈ ਵਿਚ ਹੋਰ ਮਜ਼ਬੂਤ ਹੋ ਰਿਹਾ ਹੈ, ਹਰ ਰੋਜ਼ ਪਿੰਡਾਂ ਵਿਚ ਹੋ ਰਹੀਆਂ ਵਰਕਰ ਮੀਟਿੰਗਾਂ ਕਰਕੇ ਟਕਸਾਲੀ ਆਗੂਆਂ ਨੂੰ ਨਾਲ ਜੋੜਦਿਆਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਬਣਾਈ ਜਾ ਸਕੇ | ਪਿੰਡ ਕਾਕੜਾ ਵਿਖੇ ਹਰਵਿੰਦਰ ਸਿੰਘ ਕਾਕੜਾ, ਭਗਵੰਤ ਸਿੰਘ ਕਾਕੜਾ, ਸੁਖਵਿੰਦਰ ਸਿੰਘ ਦੋਵੇਂ ਸਾਬਕਾ ਸਰਪੰਚ, ਰਾਕੇਸ਼ ਕੁਮਾਰ ਪੰਚ, ਹਰਜਿੰਦਰ ਸਿੰਘ ਲਾਡੀ ਪੰਨੂ ਨੇ ਸ਼੍ਰੀ ਖੰਨਾ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਉਕਤ ਤੋਂ ਇਲਾਵਾ ਕੁਲਵੰਤ ਸਿੰਘ ਗਰੇਵਾਲ, ਪਰਮਜੀਤ ਸਿੰਘ ਸੰਗਤਪੁਰਾ, ਜਗਜੀਤ ਸਿੰਘ ਜੱਗੀ ਮੈਨੈਜਰ ਗੁਰੂ ਘਰ, ਧਰਵਿੰਦਰ ਸਿੰਘ ਦੁੱਲਟ, ਰਾਏ ਸਿੰਘ ਬਖ਼ਤੜ੍ਹੀ, ਰੰਗੀ ਖ਼ਾਨ, ਭਰਪੂਰ ਸਿੰਘ ਫੱਗੂਵਾਲਾ ਸਾਬਕਾ ਪ੍ਰਧਾਨ, ਗੋਲਡੀ ਤੂਰ, ਸੋਮਾ ਬਹਿਲਾ, ਦਰਸ਼ਨ ਸਿੰਘ ਫੌਜੀ ਦਿਆਲਗੜ੍ਹ, ਮੰਗਲ ਸ਼ਰਮਾਂ, ਸੋਮਜੀਤ ਸਿੰਘ ਕਾਕੜਾ ਆਦਿ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰ ਨੂੰ ਪਿੱਛੋਂ ਟੱਕਰ ਮਾਰ ਦੇਣ ਕਾਰਨ ਔਰਤ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਕੂਲ ਨੂੰ ਵੱਡਾ ਯੋਗਦਾਨ <br/>
Ad Position 24
No active advertisement