05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਬਜ਼ੀ ਲੈ ਕੇ ਘਰ ਪਰਤ ਰਹੇ 77 ਸਾਲਾਂ ਬਜ਼ੁਰਗ ਤੋਂ 4 ਨੌਸਰਬਾਜ਼ਾਂ ਨੇ ਚਿੱਟੇ ਦਿਨੀਂ ਉਤਰਵਾਇਆ 3 ਲੱਖ ਦਾ ਸੋਨੇ ਦਾ ਕੜਾ <br/>

Ad Position 21
No active advertisement
ਅਜੀਤ ਡੈਸਕ 29-03-2026
ਸੰਗਰੂਰ, 28 ਮਾਰਚ (ਦਮਨਜੀਤ ਸਿੰਘ)-ਸ਼ਹਿਰ ਸੰਗਰੂਰ ਦੀ ਕਿਸ਼ਨ ਬਾਗ਼ ਕਲੋਨੀ ਵਿੱਚ ਇੱਕ 77 ਸਾਲਾਂ ਬਜ਼ੁਰਗ ਨੰੂ ਜੂਏ ਵਿੱਚ ਇੱਕ ਲੱਖ ਰੁਪਏ ਜਿੱਤਣ ਦਾ ਝਾਂਸਾ ਦੇ ਕੇ 4 ਨੌਸਰਬਾਜ਼ਾਂ ਵੱਲੋਂ ਬਜ਼ੁਰਗ ਦੇ ਹੱਥ ਵਿੱਚ ਪਾਇਆ ਸਵਾ ਦੋ ਤੋਲੇ ਸੋਨੇ ਦਾ ਕੜਾ ਲੈ ਕੇ ਰਫ਼ੂ ਚੱਕਰ ਹੋਣ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ | ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਮਾਮਲੇ ਵਿੱਚ ਪਰਮਜੀਤ ਸਿੰਘ ਵਾਸੀ ਕਿਸ਼ਨ ਬਾਗ਼ ਕਲੋਨੀ ਦੇ ਬਿਆਨਾਂ ਉੱਤੇ 4 ਨਾਮਾਲੂਮ ਵਿਅਕਤੀਆਂ ਸਮੇਤ 2 ਮੋਟਰਸਾਈਕਲਾਂ ਉੱਤੇ ਮੁਕੱਦਮਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ | ਥਾਣਾ ਸਿਟੀ ਵਿਖੇ ਦਰਜ਼ ਮੁਕੱਦਮੇ ਮੁਤਾਬਕ ਪਰਮਜੀਤ ਸਿੰਘ ਨੇ ਪੁਲਿਸ ਪਾਸ ਬਿਆਨ ਦਰਜ਼ ਕਰਵਾਏ ਕਿ ਉਹ ਕਿਸ਼ਨ ਬਾਗ਼ ਕਲੋਨੀ ਦਾ ਵਸਨੀਕ ਹੈ ਅਤੇ 26 ਮਾਰਚ ਨੰੂ ਦੁਪਹਿਰ ਸਮੇਂ ਜਦ ਉਹ ਬਾਜ਼ਾਰੋਂ ਸਬਜ਼ੀ ਖ਼ਰੀਦ ਕੇ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਦੀ ਘਰ ਵਾਲੀ ਗਲੀ ਵਿੱਚ ਮੋਟਰਸਾਈਕਲ ਸਵਾਰ 2 ਵਿਅਕਤੀ ਖੜੇ ਸਨ ਜੋ ਉਸ ਪਾਸ ਆਏ ਅਤੇ ਹਰੇੜੀ ਨੰੂ ਜਾਣ ਵਾਲਾ ਰਸਤਾ ਪੁੱਛਣ ਲੱਗੇ | ਇਸੇ ਦੌਰਾਨ ਇੱਕ ਹੋਰ ਮੋਟਰਸਾਈਕਲ ਉੱਤੇ ਸਵਾਰ 2 ਨੌਜਵਾਨ ਉੱਥੇ ਆਏ ਅਤੇ ਪਟਿਆਲਾ ਨੰੂ ਜਾਂਦਾ ਰਸਤਾ ਪੁੱਛਦਿਆਂ ਉਸ ਨੰੂ ਗੱਲਾਂ ਵਿੱਚ ਲਗਾ ਲਿਆ | ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੇ ਪਰਮਜੀਤ ਸਿੰਘ ਨੰੂ ਕਿਹਾ ਕਿ ਤੁਸੀਂ ਬਜ਼ੁਰਗ ਹੋ ਅਸੀਂ ਤੁਹਾਨੰੂ ਇੱਕ ਖੇਡ ਸਿਖਾ ਦਿੰਦੇ ਹਾਂ ਤਾਂ ਫਿਰ ਉਸ ਨੇ ਪਰਮਜੀਤ ਸਿੰਘ ਦੇ ਮੋਟਰਸਾਈਕਲ ਉੱਤੇ ਇੱਕ ਪਰਨਾ ਵਿਛਾ ਲਿਆ ਅਤੇ ਆਪਣੀ ਜੇਬ ਵਿੱਚੋਂ ਪਲਾਸਟਿਕ ਦੇ ਤਿੰਨ ਗੋਲ ਚੱਕਰ ਕੱਢੇ ਜਿਨ੍ਹਾਂ ਵਿੱਚੋਂ ਇੱਕ ਉੱਤੇ ਲਾਲ ਸਟਾਰ ਦੂਸਰੇ ਉੱਤੇ ਨੀਲਾ ਅਤੇ ਤੀਸਰੇ ਉੱਤੇ ਕਾਲੇ ਰੰਗ ਦਾ ਨਿਸ਼ਾਨ ਸੀ | ਉਹ ਚਾਰੇ ਨੌਜਵਾਨ ਇਨ੍ਹਾਂ ਗੋਲ ਚੱਕਰਾਂ ਨਾਲ ਖੇਡਣ ਲੱਗ ਪਏ ਅਤੇ ਉਲਟਾ ਫੁਲਟਾ ਕਰ ਕੇ ਉਨ੍ਹਾਂ ਦੇ ਉੱਪਰ ਪੈਸੇ ਲਗਾਉਣ ਲੱਗ ਪਏ ਤਾਂ ਉਨ੍ਹਾਂ ਨੇ ਪਰਮਜੀਤ ਸਿੰਘ ਨੰੂ ਵੀ ਖੇਡਣ ਲਈ ਕਿਹਾ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਪਰਮਜੀਤ ਸਿੰਘ ਨੇ ਹਜ਼ਾਰ ਰੁਪਏ ਲਗਾ ਦਿੱਤੇ ਪਰ ਖੇਡ ਖਿਡਾ ਰਹੇ ਨੌਜਵਾਨ ਨੇ ਕਿਸੇ ਹੋਰ ਰੰਗ ਦਾ ਸਟਾਰ ਕੱਢੇ ਦਿੱਤਾ ਅਤੇ ਪੈਸੇ ਠੱਗ ਲਏ | ਫਿਰ ਅਗਲੀ ਵਾਰ ਉਸ ਨੌਜਵਾਨ ਨੇ ਜਾਣਬੁੱਝ ਕੇ ਅਗਲਾ ਆਉਣ ਵਾਲਾ ਰੰਗ ਪਰਮਜੀਤ ਸਿੰਘ ਨੰੂ ਦਿਖਾ ਦਿੱਤਾ, ਜਿਸ ਨਾਲ ਉਸ ਨੰੂ ਅੰਦਾਜ਼ਾ ਹੋ ਗਿਆ ਕਿ ਅਗਲੀ ਵਾਰ ਕਿਹੜਾ ਰੰਗ ਆਉਣਾ ਹੈ | ਪਰਮਜੀਤ ਸਿੰਘ ਮੁਤਾਬਕ ਉਨ੍ਹਾਂ ਨੌਜਵਾਨਾਂ ਦੀਆਂ ਗੱਲਾਂ ਵਿੱਚ ਆ ਕੇ ਉਸ ਨੇ ਹੱਸਦਿਆਂ ਹੋਏ ਕਿਹਾ ਕਿ ਲਾਲ ਰੰਗ ਉੱਪਰ ਉਸ ਦਾ ਇੱਕ ਲੱਖ ਰੁਪਏ ਲਗਾ ਦੋ ਤਾਂ ਉਨ੍ਹਾਂ ਨੇ ਖੇਡ ਵਾਲੀ ਚਾਲ ਚੱਲ ਕੇ ਲਾਲ ਰੰਗ ਹੀ ਕੱਢ ਦਿੱਤਾ ਅਤੇ ਕਿਹਾ ਕਿ ਤੁਸੀਂ 1 ਲੱਖ ਰੁਪਏ ਜਿੱਤ ਗਏ ਹੋ ਪਰ ਤੁਹਾਨੰੂ 1 ਲੱਖ ਰੁਪਏ ਤਾਂ ਮਿਲਣਗੇ ਜੇ ਤੁਸੀਂ ਇਸ ਦੇ ਉੱਪਰ ਆਪਣੇ ਵੱਲੋਂ 1 ਲੱਖ ਰੁਪਏ ਰੱਖੋਗੇ ਤਾਂ ਪਰਮਜੀਤ ਸਿੰਘ ਨੇ ਆਪਣੀ ਬਾਂਹ ਵਿੱਚ ਪਾਇਆ ਸਵਾ ਦੋ ਤੋਲੇ ਸੋਨੇ ਦਾ ਕੜਾ ਜਿਸ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਸੀ ਉਸ ਦੇ ਨਾਲ ਛੋਹ ਕੇ ਕਿਹਾ ਕਿ ਮੈਂ ਆਪਣੇ ਹਿੱਸੇ ਦੇ ਪੈਸੇ ਰੱਖ ਦਿੱਤੇ ਹਨ ਪਰ ਉਹ ਚਾਰੋ ਵਿਅਕਤੀ ਕਹਿਣ ਲੱਗੇ ਕਿ ਤੁਸੀਂ ਪਹਿਲਾਂ ਇਹ ਕੜਾ ਆਪਣੀ ਬਾਂਹ ਵਿੱਚੋਂ ਉਤਾਰ ਕੇ ਇਸ ਦੇ ਉੱਪਰ ਰੱਖੋਂ ਤਾਂ ਪਰਮਜੀਤ ਸਿੰਘ ਨੰੂ ਗੱਲਾਂ ਵਿੱਚ ਲਾ ਕੇ ਉਸ ਦੀ ਬਾਂਹ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਕੇ ਆਪਣੇ ਪਰਨੇ ਉੱਤੇ ਰਖਵਾ ਲਿਆ ਅਤੇ ਕੜਾ ਰੱਖਣ ਸਾਰ ਹੀ ਉਹ ਚਾਰੋ ਵਿਅਕਤੀ ਆਪਣੇ ਆਪਣੇ ਮੋਟਰਸਾਇਕਲ ਉਪਰ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ | ਭੀੜ ਭੜਕੇ ਵਿੱਚ ਪਰਮਜੀਤ ਸਿੰਘ ਨੰੂ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਨੰੂ ਚਲੇ ਗਏ ਜਿਸ ਉਪਰੰਤ ਉਸ ਨੇ ਆਪਣੇ ਪਰਿਵਾਰ ਸਮੇਤ ਚਾਰਾਂ ਵਿਅਕਤੀਆਂ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੇ ਤਾਂ ਪਰਮਜੀਤ ਸਿੰਘ ਨੇ ਪੁਲਿਸ ਪਾਸ ਇਸ ਦੀ ਸ਼ਿਕਾਇਤ ਦਰਜ ਕਰਵਾਈ | ਜਿਸ ਉੱਤੇ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭੀ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਅੰਦਰ ਅਕਾਲੀ ਦਲ (ਬ) ਨੂੰ ਲੱਗਿਆ ਝਟਕਾ <br/> ਅਗਲੀ ਖ਼ਬਰ ਸਬਜ਼ੀ ਲੈ ਕੇ ਘਰ ਪਰਤ ਰਹੇ 77 ਸਾਲਾਂ ਬਜ਼ੁਰਗ ਤੋਂ 4 ਨੌਸਰਬਾਜ਼ਾਂ ਨੇ ਚਿੱਟੇ ਦਿਨੀਂ ਉਤਰਵਾਇਆ 3 ਲੱਖ ਦਾ ਸੋਨੇ ਦਾ ਕੜਾ...
Ad Position 24
No active advertisement