06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਮਾਰੋਹ ਦੌਰਾਨ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਸਮਾਗਮ ਸਮਾਰੋਹ ਦੀਆਂ ਵੱਖ-ਵੱਖ ਝਲਕੀਆਂ | ਤਸਵੀਰ: ਮੁਕੇਸ਼ ਕੁਮਾਰ <br/> 29-03-2026
ਸੰਗਰੂਰ, 28 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਭਿਆਚਾਰਕ ਅਤੇ ਸਨਮਾਨ ਸਮਾਰੋਹ ਅਤੇ ਬਜ਼ੁਰਗਾਂ ਦੇ ਮਨੋਰੰਜਨ ਲਈ ਇੱਕ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਮਪਨ ਹੋਇਆ | ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਮੁੱਖ ਸਲਾਹਕਾਰ ਮੰਗਤ ਰਾਜ ਸਖੀਜਾ, ਆਰ.ਐਲ.ਪਾਂਧੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਪ੍ਰਬੰਧਕੀ ਸਕੱਤਰ ਰਾਜ ਕੁਮਾਰ ਬਾਂਸਲ, ਬਲਦੇਵ ਰਾਜ ਮਦਾਨ, ਵਿਪਨ ਮਲਿਕ, ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ ਅਤੇ ਰਜਿੰਦਰ ਗੋਇਲ (ਸਾਬਕਾ ਬੈਕ ਅਧਿਕਾਰੀ), ਕੁਲਵੰਤ ਰਾਏ ਬਾਂਸਲ ਆਦਿ ਮੌਜੂਦ ਸਨ | ਜਸਵੀਰ ਸਿੰਘ ਖ਼ਾਲਸਾ ਅਤੇ ਕੰਵਲਜੀਤ ਸਿੰਘ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਵਿੱਚ ਵੱਖ-ਵੱਖ ਸਰਕਾਰੀ, ਅਰਧ ਸਰਕਾਰੀ ਬੈਂਕਾਂ, ਜੁਡੀਸ਼ਰੀ ਵਿਚੋਂ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ | ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਦੀ ਨਿਰੋਈ ਸਿਹਤ ਲਈ ਸੈਮੀਨਾਰ, ਮੈਡੀਕਲ ਕੈਪ ਅਤੇ ਮਨੋਰੰਜਨ ਲਈ ਸਭਿਆਚਾਰਕ ਸਮਾਗਮ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ | ਸਮੇਂ ਸਮੇਂ ਤੇ ਸ਼ਹੀਦਾਂ ਦੇ ਦਿਹਾੜੇ, ਧਾਰਮਿਕ ਅਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ | ਇਸ ਤੋ ਇਲਾਵਾ ਸਿਹਤ ਅਤੇ ਸਿੱਖਿਆ ਦੇ ਕਾਰਜ, ਲੋੜਵੰਦ ਬੱਚਿਆਂ ਲਈ ਸਹਾਇਤਾ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਦੇ ਤਜਰਬੇ ਤੋ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ ਹੈ | ਸਭਿਆਚਾਰਕ ਸਮਾਗਮ ਦੌਰਾਨ ਵਾਸਦੇਵ ਸ਼ਰਮਾ, ਗੋਬਿੰਦਰ ਸ਼ਰਮਾ ਪ੍ਰਧਾਨ ਸ਼ਿਵ ਭੋਲੇ ਪੈਦਲ ਯਾਤਰਾ ਮੰਡਲੀ, ਮੰਗਤ ਰਾਜ ਸਖੀਜਾ, ਅਸ਼ੋਕ ਡੱਲਾ, ਅਸ਼ੋਕ ਸ਼ਰਮਾ, ਮਹੇਸ਼ ਜੌਹਰ, ਕੁਲਵੰਤ ਰਾਏ ਬਾਂਸਲ, ਫਕੀਰ ਚੰਦ ਗਰਗ, ਆਰਐਲ ਪਾਂਧੀ, ਜਨਕ ਰਾਜ ਜੋਸ਼ੀ, ਹਰਚਰਨ ਸਿੰਘ ਆਦਿ ਨੇ ਸਭਿਆਚਾਰਕ ਗੀਤ ਅਤੇ ਵਿਚਾਰਾਂ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਪਸੀ ਪਿਆਰ,ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ | ਸਮਾਗਮ ਦੌਰਾਨ ਰਜਿੰਦਰ ਸਿੰਘ ਚੰਗਾਲ, ਦਰਸ਼ਨ ਸਿੰਘ ਚੀਮਾ, ਰਾਜ ਕੁਮਾਰ ਅਰੋੜਾ, ਬਲਵੰਤ ਸਿੰਘ ਭੀਖੀ ਜਨਮ ਦਿਨ ਲਈ ਸਨਮਾਨਿਤ ਕੀਤਾ ਗਿਆ | ਇਸਦੇ ਨਾਲ ਹੀ ਸਾਬਕਾ ਡੀ.ਐਸ.ਪੀ., ਅਤੇ ਕੈਪਟਨ ਅਨਿਲ ਗੋਇਲ, ਰਾਜ ਕੁਮਾਰ ਬਾਂਸਲ. ਬਲਦੇਵ ਰਾਜ ਮਦਾਨ, ਅਸ਼ੋਕ ਸ਼ਰਮਾ ਜੁਡੀਸ਼ੀਅਲ ਵਿਭਾਗ, ਜਗਦੀਸ਼ ਸਿੰਘ ਵਾਲੀਆ ਆਦਿ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਰਾਮ ਕੁਮਾਰ ਗਰਗ, ਵਿਜੈ ਕੁਮਾਰ, ਮੁਕੇਸ਼ ਕੁਮਾਰ, ਸੁਰਿੰਦਰਪਾਲ ਗਰਗ, ਰਾਮ ਕੁਮਾਰ ਧਨੋਲਾ, ਜਗਦੀਸ਼ ਸਿੰਘ ਬਾਲੀਆ, ਗਿਰਧਾਰੀ ਲਾਲ, ਵਰਿੰਦਰ ਬਾਂਸਲ, ਰਾਮ ਕੁਮਾਰ, ਮੁਕੇਸ਼ ਕੁਮਾਰ, ਯੁਧੀਸ਼ਟਰ ਕੁਮਾਰ, ਮਹਿੰਦਰ ਸਿੰਘ ਢੀਡਸਾ, ਜਸਪਾਲ ਵਾਲੀਆ, ਸੁਭਾਸ਼ ਅਰੋੜਾ, ਤਰਸੇਮ ਜਿੰਦਲ, ਸੁਭਾਸ਼ ਸ਼ਰਮਾ, ਵਾਸਦੇਵ ਸ਼ਰਮਾ, ਕਿ੍ਸ਼ਨ ਕੁਮਾਰ ਵੋਹਰਾ, ਹਰਚਰਨ ਸਿੰਘ, ਗਿਰਧਾਰੀ ਲਾਲ, ਪਵਨਜੀਤ ਸ਼ਰਮਾ, ਅਸ਼ੋਕ ਚੌਹਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ | ਵਾਈਸ ਚੇਅਰਮੈਨ ਲਾਲ ਚੰਦ ਸੈਣੀ ਵੱਲੋਂ

Ad Position 22
No active advertisement
ਪਿਛਲੀ ਖ਼ਬਰ ਸਮਾਰਟ ਸੀਡਰ ਨਾਲ ਬੀਜੀ ਕਣਕ ਤੇ ਖੇਤ ਦਿਵਸ ਮਨਾਇਆ <br/> ਅਗਲੀ ਖ਼ਬਰ ਕੁਦਰਤੀ ਕੋਣ ਗੋਡੇ ਦੀ ਬਦਲੀ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਦਲ ਕੇ ਕਰ ਰਹੀ ਹੈ ਅਚੰਭਿਤ-ਡਾ. ਪਾਸੀ
Ad Position 24
No active advertisement