ਸੰਗਰੂਰ, 28 ਮਾਰਚ (ਸੁਖਵਿੰਦਰ ਸਿੰਘ ਫੁੱਲ) - ਭਗਤ ਪੂਰਨ ਸਿੰਘ ਵੱਲੋਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਾਪਤ ਕੀਤੇ ਪਿੰਗਲਵਾੜਾ ਦੀ ਸੰਗਰੂਰ ਬ੍ਰਾਂਚ ਦੇ ਸਥਾਪਨਾ ਦਿਵਸ ਦੂਸਰੇ ਦਿਨ ਪਾਣੀ ਦੇ ਸੰਕਟ ਉੱਤੇ ਵਿਚਾਰਾਂ ਕੀਤੀਆਂ ਗਈਆਂ | ਸੰਸਥਾ ਦੇ ਪ੍ਰਧਾਨ ਡਾ. ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਜੇ ਸਮਾਜ ਅਜੇ ਵੀ ਸੁਚੇਤ ਨਾ ਹੋਇਆ ਤਾਂ ਆਉਣ ਵਾਲਾ ਸਮਾ ਬੜਾ ਭਿਆਨਕ ਹੋਵੇਗਾ | ਹਵਾ, ਪਾਣੀ, ਮਿੱਟੀ ਅਤੇ ਆਵਾਜ਼ ਦੇ ਪ੍ਰਦੂਸ਼ਣ ਕਾਰਨ ਵਿਸ਼ਵ ਭਰ ਵਿੱਚ ਰੋਗੀਆਂ ਦੀ ਗਿਣਤੀ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਹੱਲ ਭਗਤ ਪੂਰਨ ਸਿੰਘ ਦੇ ਦਰਸਾਏ ਰਾਹ ਉੱਤੇ ਚੱਲਣਾ ਹੈ | ਸੰਸਥਾ ਦੇ ਟਰੱਸਟੀ ਮਾਸਟਰ ਰਾਜਵੀਰ ਸਿੰਘ ਅਤੇ ਹਰਜੀਤ ਸਿੰਘ ਅਰੋੜਾ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਮਵਰ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕੁਦਰਤੀ ਸਾਧਨਾਂ ਉੱਤੇ ਕੁਝ ਲੋਕਾਂ ਦਾ ਕਬਜ਼ਾ ਹੋ ਗਿਆ ਹੈ ਜਿਸ ਨਾਲ ਮਨੁੱਖਤਾ ਉੱਤੇ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰੁੱਖਾਂ ਦਾ ਕਤਲ ਹੋ ਰਿਹਾ ਹੈ ਪਰ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਇਸ ਲਈ ਸਮਾਜ ਨੂੰ ਖੜ੍ਹਾ ਹੋਣਾ ਪਵੇਗਾ | ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਹਰਜੀਤ ਸਿੰਘ ਸਾਬਕਾ ਡਾਇਰੈਕਟਰ ਦੂਰ ਦਰਸ਼ਨ ਜਲੰਧਰ ਨੇ ਸੰਬੋਧਨ ਕਰਦਿਆਂ ਪਿੰਗਲਵਾੜਾ ਵੱਲੋਂ ਵਾਤਾਵਰਨ ਪ੍ਰਤੀ ਸ਼ੁਰੂ ਕੀਤੀ ਮੁਹਿੰਮ ਦੀ ਸ਼ਲਾਘਾ ਕੀਤੀ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਰਨਲ ਜਪਜੀਤ ਸਿੰਘ, ਰਿਪਨਜੋਤ ਕੌਰ ਪਟਿਆਲਾ, ਪਿ੍ੰ. ਰਾਜਵਿੰਦਰ ਪਾਲ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ, ਮੀਤ ਰੰਗਰੇਜ਼ ਚੰਡੀਗੜ੍ਹ ਅਤੇ ਹੋਰਨਾਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਵਾਤਾਵਰਨ ਦੀ ਸੰਭਾਲ ਦੇ ਮੁੱਦੇ ਨੂੰ ਲੈ ਕੇ ਨਾਟਕਾਂ ਦਾ ਖ਼ੂਬਸੂਰਤੀ ਨਾਲ ਮੰਚਨ ਕੀਤਾ ਗਿਆ | ਸਮਾਗਮ ਦੌਰਾਨ ਜੈ ਸਿੰਘ ਕੈਨੇਡਾ, ਜਗਜੀਵਨ ਸਿੰਘ ਕੈਨੇਡਾ ਅਤੇ ਮੀਤ ਰੰਗਰੇਜ਼ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਦੀਪਕ ਸਿੰਘ ਅੰਮਿ੍ਤਸਰ, ਯੁਗੇਸ਼ ਸੂਰੀ, ਟਰੱਸਟੀ ਮੁਖਤਿਆਰ ਸਿੰਘ ਗੋਰਾਇਆ, ਡਾ. ਨਿਰਮਲ ਸਿੰਘ, ਪਵਨ ਸ਼ਰਮਾ ਅੰਮਿ੍ਤਸਰ, ਅਵਤਾਰ ਸਿੰਘ ਧੂਰੀ, ਪਿ੍ੰ. ਡਾ. ਅਮਨਦੀਪ ਕੌਰ, ਪ੍ਰੋ. ਭੁਪਿੰਦਰ ਕੌਰ, ਪ੍ਰੋ. ਜਸਪ੍ਰੀਤ ਸਿੰਘ, ਪਿ੍ੰ. ਡਾ. ਸੁਖਮੀਨ ਕੌਰ, ਡਾ. ਇਕਬਾਲ ਸਿੰਘ ਸਕਰੌਦੀ, ਹਰਭਜਨ ਸਿੰਘ ਭੱਟੀ, ਗੁਲਜਾਰ ਸਿੰਘ, ਜਰਨੈਲ ਸਿੰਘ ਅਕੋਈ, ਪਿ੍ੰ. ਸੁਖਦਰਸ਼ ਸਿੰਘ ਢਿੱਲੋਂ, ਕੁਲਵੰਤ ਸਿੰਘ ਕਸ਼ਕ, ਪ੍ਰੋ. ਮੇਜਰ ਸਿੰਘ ਧੂਰੀ, ਰਾਕੇਸ਼ ਕੁਮਾਰ, ਮੇਜਰ ਸਿੰਘ ਮਸਾਣੀ, ਡਾ. ਜਗਦੀਪ ਸਿੰਘ ਜੈਨਪੁਰ, ਬਲਵੰਤ ਸਿੰਘ, ਜਰਨੈਲ ਸਿੰਘ ਚੰਗਾਲ, ਪ੍ਰੀਤਮ ਸਿੰਘ ਬਡਬਰ, ਗੁਰਪ੍ਰੀਤ ਕੌਰ, ਹਰਤੇਜ ਪਾਲ ਕੌਰ ਅੰਮਿ੍ਤਸਰ, ਪ੍ਰੋ. ਸੰਤੋਖ ਕੌਰ ਅਤੇ ਹੋਰ