ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸ਼ਹੀਦ ਊਧਮ ਸਿੰਘ ਕਾਲਜ ਆਫ਼ ਮੈਨੇਜਮੈਂਟ, ਆਰਟਸ ਐਂਡ ਕੰਪਿਊਟਰ ਸਾਇੰਸ, ਮਹਿਲਾਂ ਚੌਂਕ ਦੇ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਜ ਦੀ ਰਹਿਨੁਮਾਈ ਹੇਠ ਮੈਨੇਜਮੈਂਟ ਵਿਭਾਗ ਵੱਲੋਂ ਮੋਰਨੀ ਹਿਲਜ਼ ਵਿਖੇ ਵਿੱਦਿਅਕ ਟੂਰ ਲਿਜਾਇਆ ਗਿਆ | ਇਸ ਟੂਰ ਵਿੱਚ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ | ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਪਿ੍ੰਸੀਪਲ ਡਾ. ਕੁਲਵੰਤ ਕੌਰ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ | ਸਵੇਰੇ ਮੋਰਨੀ ਹਿਲਜ਼ ਪਹੁੰਚ ਕੇ ਵਿਦਿਆਰਥੀਆਂ ਨੂੰ ਐਡਵੈਂਚਰ ਪਾਰਕ, ਟਿਕਰ ਟਾਲ ਅਤੇ ਯਾਦਵਿੰਦਰਾ ਗਾਰਡਨ ਪਿੰਜੌਰ ਲਿਜਾਇਆ ਗਿਆ | ਜਿੱਥੇ ਵਿਦਿਆਰਥੀਆਂ ਵੱਲੋਂ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ |ਬਾਅਦ ਦੁਪਹਿਰ ਵਿਦਿਆਰਥੀਆਂ ਨੂੰ ਝੀਲ 'ਤੇ ਲਿਜਾਇਆ ਗਿਆ | ਉੱਥੇ ਵਿਦਿਆਰਥੀਆਂ ਨੇ ਬੋਟਿੰਗ ਕੀਤੀ ਅਤੇ ਖ਼ੂਬ ਆਨੰਦ ਮਾਣਿਆ | ਇਸ ਤਰ੍ਹਾਂ ਦੇ ਵਿੱਦਿਅਕ ਟੂਰ ਸਿੱਖਿਅਕ ਗਤੀਵਿਧੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਇਨ੍ਹਾਂ ਸਦਕਾ ਹੀ ਵਿਦਿਆਰਥੀਆਂ ਵਿੱਚ ਮੇਲ-ਜੋਲ ਤੇ ਵਿਵਹਾਰਿਕ ਸੋਝੀ ਦੇ ਨਾਲ-ਨਾਲ ਸਾਂਝ ਵਧਦੀ ਹੈ | ਇਸ ਸਮੇਂ ਵਿਭਾਗੀ ਮੁਖੀ ਪ੍ਰੋ. ਸਰਬਜੀਤ ਕੌਰ ਅਤੇ ਸਮੂਹ ਮੈਨੇਜਮੈਂਟ ਸਟਾਫ਼ ਨੇ ਟੂਰ ਦੀ ਸੰਪੂਰਨ ਨਿਗਰਾਨੀ ਕੀਤੀ |