06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੁਸ਼ਪਿੰਦਰ ਸਿੰਘ ਸੈਣੀ ਪਾਵਰ ਕਾਰਪੋਰੇਸ਼ਨ ਦੇ ਥਲੇਸਾ ਸੈਂਟਰ ਦੇ ਇੰਚਾਰਜ ਬਣੇ

Ad Position 21
No active advertisement
ਅਜੀਤ ਡੈਸਕ 03-04-2026
ਸੰਗਰੂਰ, 2 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪਾਵਰ ਕਾਰਪੋਰੇਸ਼ਨ ਦੇ ਮਿਹਨਤੀ ਅਧਿਕਾਰੀ ਮੰਨੇ ਜਾਂਦੇ ਪੁਸ਼ਪਿੰਦਰ ਸਿੰਘ ਸੈਣੀ ਨੇ ਅੱਜ ਪਦ ਉੱਨਤੀ ਉਪਰੰਤ ਥਲੇਸਾ ਪਿੰਡ ਦੇ ਸੈਂਟਰ ਦੇ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ | ਆਪਣਾ ਕਾਰਜ ਭਾਰ ਸੰਭਾਲਣ ਉਪਰੰਤ ਪੁਸ਼ਪਿੰਦਰ ਸਿੰਘ ਸੈਣੀ ਨੇ ਕਿਹਾ ਕਿ ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਥਲੇਸਾ ਸੈਂਟਰ ਦੇ ਅੰਤਰਗਤ ਨਾ ਆਏ ਦਾ ਹੱਲ ਪਹਿਲ ਦੇ ਆਧਾਰ ਉੱਤੇ ਕਢਾਉਣ ਉਨ੍ਹਾਂ ਪਹਿਲੀ ਪ੍ਰਾਥਮਿਕਤਾ ਰਹੇਗੀ | ਜ਼ਿਕਰਯੋਗ ਹੈ ਕਿ ਪੁਸ਼ਪਿੰਦਰ ਸਿੰਘ ਸੈਣੀ ਪਾਵਰ ਕਾਰਪੋਰੇਸ਼ਨ ਜਥੇਬੰਦੀ ਟੀ.ਐੱਸ.ਯੂ. ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ | ਇਸ ਮੌਕੇ ਸੇਵਾ ਮੁਕਤ ਐੱਸ.ਡੀ.ਓ. ਕੇਸਰ ਸਿੰਘ, ਜੇ.ਈ. 1 ਮਨਜੀਤ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਦੋਵੇਂ ਜੇ.ਈ., ਸਰਕਲ ਆਗੂ ਨਿਰਭੈ ਸਿੰਘ ਟੀ.ਐਸ.ਯੂ., ਸਿਟੀ ਪ੍ਰਧਾਨ ਪਰਮਿੰਦਰ ਸਿੰਘ, ਲਖਵਿੰਦਰ ਸਿੰਘ ਬਡਰੁੱਖਾ, ਨਾਇਬ ਸਿੰਘ ਘਰਾਚੋ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੈਂਸਰ ਪੀੜਤਾਂ ਦੀ ਲੱਡਾ ਪਰਿਵਾਰ ਵਲੋਂ ਮਾਇਕ ਸਹਾਇਤਾ <br/> ਅਗਲੀ ਖ਼ਬਰ ਇਕ ਦਰਜਨ ਵਿਅਕਤੀਆਂ ਨੇ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਕਾਂਗਰਸ ਦਾ ਪੱਲ੍ਹਾ ਫੜਿ੍ਹਆ <br/>
Ad Position 24