06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕੈਂਸਰ ਪੀੜਤਾਂ ਦੀ ਲੱਡਾ ਪਰਿਵਾਰ ਵਲੋਂ ਮਾਇਕ ਸਹਾਇਤਾ <br/>

Ad Position 21
No active advertisement
ਅਜੀਤ ਡੈਸਕ 03-04-2026
ਮਸਤੂਆਣਾ ਸਾਹਿਬ, 2 ਅਪ੍ਰੈਲ (ਦਮਦਮੀ) - ਨੇੜਲੇ ਪਿੰਡ ਲੱਡਾ ਤੋਂ ਕੈਂਸਰ ਨਾਲ ਪੀੜਤ ਤਿੰਨ ਪਰਿਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜਗਰੂਪ ਸਿੰਘ ਲੱਡਾ ਸਾਬਕਾ ਬਲਾਕ ਸੰਮਤੀ ਮੈਂਬਰ ਵਲੋਂ ਮਾਇਕ ਸਹਾਇਤਾ ਦੇ ਕੇ ਮਦਦ ਕੀਤੀ ਗਈ | ਸਮਾਜ ਸੇਵੀ ਜਥੇਦਾਰ ਜਗਰੂਪ ਸਿੰਘ ਲੱਡਾ ਨੇ ਕਿਹਾ ਕਿ ਪਿੰਡ ਦੇ ਸ਼ੇਰੋਂ ਕੌਰ ਪਤਨੀ ਗੁਰਜੰਟ ਸਿੰਘ, ਕਿਰਨਜੀਤ ਕੌਰ ਪਤਨੀ ਜੋਨੀਗਿਰ, ਬਾਲ ਮੁਕੰਦ ਪੁੱਤਰ ਸੋਹਨ ਲਾਲ ਬਾਸੀ ਲੱਡਾ ਨੂੰ ਪਿਛਲੇ ਸਮੇਂ ਤੋਂ ਜੋ ਕਿ ਕੈਂਸਰ ਤੋਂ ਪੀੜਤ ਸਨ | ਉਨ੍ਹਾਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਲੱਡਾ ਪਰਿਵਾਰ ਵੱਲੋਂ ਸ਼ੇਰੋਂ ਕੌਰ ਨੂੰ 10 ਹਜ਼ਾਰ ਰੁਪਏ, ਕਿਰਨਜੀਤ ਕੌਰ ਅਤੇ ਬਾਲ ਮੁਕੰਦ ਨੂੰ ਪੰਜ-ਪੰਜ ਹਜਾਰ ਰੁਪਏ ਦੀ ਮਾਇਕ ਸਹਾਇਤਾ ਦਿੱਤੀ ਗਈ ਤਾਂ ਜੋ ਉਹ ਆਪਣੇ ਇਲਾਜ ਲਈ ਦਵਾਈਆਂ ਵਗ਼ੈਰਾ ਲੈ ਸਕਣ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿਲ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਕੇ ਸਕੂਨ ਮਿਲਦਾ ਹੈ | ਉਹ ਅਕਸਰ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ | ਉਨ੍ਹਾਂ ਹੋਰਨਾਂ ਪਰਿਵਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਸਰ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ | ਇਸ ਮੌਕੇ ਜਗਜੀਤ ਸਿੰਘ ਮਿੱਠੂ, ਜਥੇਦਾਰ ਮਹਿੰਦਰ ਸਿੰਘ ਲੱਡਾ, ਸਤਨਾਮ ਸਿੰਘ ਲੱਡਾ, ਭੁਪਿੰਦਰ ਸਿੰਘ ਗਰੇਵਾਲ, ਹਰਬੰਸ ਸਿੰਘ ਅਕੋਈ ਸਾਹਿਬ ਅਤੇ ਹੋਰ ਪਿੰਡ ਦੀਆਂ ਮੋਹਤਵਰ ਸ਼ਖ਼ਸੀਅਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਪੁਸ਼ਪਿੰਦਰ ਸਿੰਘ ਸੈਣੀ ਪਾਵਰ ਕਾਰਪੋਰੇਸ਼ਨ ਦੇ ਥਲੇਸਾ ਸੈਂਟਰ ਦੇ ਇੰਚਾਰਜ ਬਣੇ
Ad Position 24