06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-04-2026
ਸੰਦੌੜ, 2 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ)-ਸ਼ਹੀਦ ਬਾਬਾ ਸੁੱਧਾ ਸਿੰਘ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਪਿ੍ੰਸੀਪਲ ਸ੍ਰੀ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸੰਤ ਆਤਮਾ ਨੰਦ ਕੁਟੀਆ ਸਾਹਿਬ ਵਾਲਿਆਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਆਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਸਮਾਰੋਹ ਦੀ ਸ਼ੁਰੂਆਤ ਹਰਜੋਤ ਸਿੰਘ ਅਤੇ ਸਾਥੀਆਂ ਵੱਲੋਂ ਸ਼ਬਦ ਗਾਇਣ ਨਾਲ ਕੀਤੀ ਗਈ | ਇਸ ਉਪਰੰਤ ਸਵਾਗਤੀ ਗੀਤ ਉੱਪਰ ਕੋਰੀਓਗਰਾਫੀ ਪੇਸ਼ ਕੀਤੀ ਗਈ | ਪਿ੍ੰਸੀਪਲ ਰਾਜਿੰਦਰ ਕੁਮਾਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਸ਼ਹੀਦੀ ਵੈੱਲਫੇਅਰ ਕਲੱਬ ਵੱਲੋਂ ਸਕੂਲ ਲਈ ਲੜਕੀਆਂ ਲਈ ਬੱਸਾਂ ਲੈਣ ਵਾਸਤੇ ਇੱਕ ਲੱਖ ਰੁਪਏ ਦੀ ਰਾਸ਼ੀ ਦੇ ਐਲਾਨ ਕੀਤਾ ਗਿਆ | ਪਿੰਡ ਦੀਆਂ ਮੁਹਤਬਰ ਸ਼ਖ਼ਸੀਅਤਾਂ ਵੱਲੋਂ ਵੱਖ-ਵੱਖ ਗਤੀ ਵਿਧੀਆਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਆਏ ਯਸੂ ਅਗਰਵਾਲ ਨੇ ਸ਼ਿਰਕਤ ਕੀਤੀ | ਮੰਚ ਦਾ ਸੰਚਾਲਨ ਵਿਜੈਕਰਨ ਸਿੰਘ, ਸਵਾਤੀ ਗੋਸਵਾਮੀ ਅਤੇ ਮਿਸ ਹਰਮੀਤ ਕੌਰ ਵੱਲੋਂ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਮਾਨ ਕੁਠਾਲਾ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ, ਨੰਬਰਦਾਰ ਮਨਿੰਦਰ ਸਿੰਘ ਚਹਿਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਆੜ੍ਹਤੀਆ ਰਾਮਿੰਦਰ ਸਿੰਘ ਮਾਨ, ਗੁਰਲਵਲੀਨ ਸਿੰਘ ਲਵਲੀ, ਐਸ.ਡੀ.ਓ ਮਨਪ੍ਰੀਤ ਸਿੰਘ ਚਹਿਲ ਕੁਠਾਲਾ, ਬਲਵੀਰ ਸਿੰਘ ਸੰਧੂ, ਰਾਮ ਸਿੰਘ ਚਹਿਲ, ਪਿ੍ੰਸੀਪਲ ਦਲਜੀਤ ਇੰਦਰ ਸਿੰਘ, ਸਰਬੱਤ ਦਾ ਭਲਾ ਸੁਸਾਇਟੀ ਦੇ ਚੇਅਰਮੈਨ ਮਾਸਟਰ ਬਲਜੀਤ ਇੰਦਰ ਸਿੰਘ ਕੁਠਾਲਾ, ਅਮਨਦੀਪ ਸਿੰਘ ਚਹਿਲ ਕੈਨੇਡਾ, ਤਲਵੀਰ ਸਿੰਘ ਕਾਲਾ, ਪੰਚ ਗਗਨਦੀਪ ਸਿੰਘ ਲਿੱਟ, ਪੰਚ ਮਨਪ੍ਰੀਤ ਸਿੰਘ ਗਿੱਲ, ਬਲਵੀਰ ਸਿੰਘ ਚਹਿਲ, ਲੈਕਚਰਾਰ ਮਲਕੀਤ ਸਿੰਘ ਚਹਿਲ, ਰਾਜਪਾਲ ਸਿੰਘ ਚਹਿਲ ਪ੍ਰਧਾਨ ਸਹਿਕਾਰੀ ਸਭਾ, ਗੁਰਮੀਤ ਸਿੰਘ ਕੁਠਾਲਾ, ਨੰਬਰਦਾਰ ਕੁਲਦੀਪ ਸਿੰਘ ਕੁਠਾਲਾ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ, ਵਾਇਸ ਚੇਅਰਮੈਨ ਗੀਤਾ ਰਾਣੀ ਸਮੇਤ ਸਕੂਲ ਦਾ ਸਟਾਫ਼ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਦਰਸ਼ਨ ਸ਼ਰਮਾਂ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਕੈਂਸਰ ਪੀੜਤਾਂ ਦੀ ਲੱਡਾ ਪਰਿਵਾਰ ਵਲੋਂ ਮਾਇਕ ਸਹਾਇਤਾ <br/>
Ad Position 24