ਸਮਾਜ ਸੇਵੀ ਦਰਸ਼ਨ ਸ਼ਰਮਾਂ ਨੂੰ ਸਦਮਾ, ਮਾਤਾ ਦਾ ਦਿਹਾਂਤ
ਅਜੀਤ ਡੈਸਕ
03-04-2026
ਮੂਨਕ, 2 ਅਪ੍ਰੈਲ (ਪ੍ਰਵੀਨ ਮਦਾਨ)-ਸਮਾਜ ਸੇਵੀ ਦਰਸ਼ਨ ਸ਼ਰਮਾਂ ਖੇੜੇ ਵਾਲੇ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਮਾਤਾ ਦਿਆਵੰਤੀ (95) ਅਚਾਨਕ ਸਵਰਗ ਸਿਧਾਰ ਗਏ, ਉਹਨਾਂ ਦੇ ਦਿਹਾਂਤ ਤੇ ਇਲਾਕੇ ਦੇ ਆਗੂਆਂ, ਪੱਤਰਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਸ਼ਰਮਾ ਪਰਿਵਾਰ ਨਾਲ ਪੰਜਾਬ ਦੇ ਕੈਬਨਿਟ ਵਜ਼ੀਰ ਐਡਵੋਕੇਟ ਵਰਿੰਦਰ ਗੋਇਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਸਾਬਕਾ ਏ ਡੀ ਸੀਗੁਰਵਿੰਦਰ ਸਿੰਘ ਸਰਾਓ, ਸੀਨੀਅਰ ਭਾਜਪਾ ਆਗੂ ਗਿਆਨ ਚੰਦ ਸੈਣੀ, ਬ੍ਰਾਹਮਣ ਸਭਾ ਮੂਨਕ, ਸ਼ਿਵ ਮੰਦਿਰ ਕਮੇਟੀ ਬਜ਼ਾਰ, ਦੁਰਗਾ ਮੰਦਿਰ ਕਮੇਟੀ, ਸ੍ਰੀ ਰਾਮ ਮੰਦਿਰ ਕਮੇਟੀ, ਸ੍ਰੀ ਕਿ੍ਸ਼ਨ ਗਊ ਸ਼ਾਲਾ ਕਮੇਟੀ ਦੇ ਮੈਂਬਰਾਂ, ਸਮਾਜਿਕ, ਧਾਰਮਿਕ, ਰਾਜਨੀਤਕ, ਕਮੇਟੀਆਂ ਦੇ ਅਹੁਦੇਦਾਰਾਂ ਨੇ ਸ਼ਰਮਾ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਵਿਛੜੀ ਆਤਮਾ ਦੀ ਸ਼ਾਤੀ ਲਈ ਅਰਦਾਸ ਕੀਤੀ ਹੈ |