ਭਵਾਨੀਗੜ੍ਹ, 3 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ) - ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 6 ਅਪ੍ਰੈਲ ਨੂੰ ਡੀ.ਸੀ ਦਫ਼ਤਰ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਇਹ ਵਿਚਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ ਨੇ ਮੀਟਿੰਗ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ 'ਤੇ ਲਗਾਏ ਕਾਲੇ ਕਾਨੂੰਨ ਵਾਪਸ ਕਰਨ ਦਾ ਐਲਾਨ ਤਾਂ ਕਰ ਦਿੱਤਾ, ਪਰ ਉਹ ਐਲਾਨ ਤੱਕ ਹੀ ਸੀਮਤ ਰਹਿ ਗਿਆ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ | ਕਿਸਾਨਾਂ ਦੀਆਂ ਮੰਗਾਂ ਨੂੰ ਮੰਨਵਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਚੱਲ ਰਹੇ ਹਨ, ਇਸ ਤਹਿਤ ਹੀ 6 ਅਪ੍ਰੈਲ ਨੂੰ ਡੀ.ਸੀ ਦਫ਼ਤਰ ਸੰਗਰੂਰ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਲਿਆਉਣ ਲਈ ਜ਼ਿਲ੍ਹਾ ਸੰਗਰੂਰ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਧਰਨੇ ਵਿਚ ਲਿਆ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮਿਥੇ ਸਮੇਂ 'ਤੇ ਧਰਨੇ ਵਿਚ ਜ਼ਰੂਰ ਪਹੁੰਚਣ | ਇਸ ਮੌਕੇ 'ਤੇ ਉਕਤ ਤੋਂ ਇਲਾਵਾ ਕਸ਼ਮੀਰ ਸਿੰਘ ਘਰਾਚੋਂ ਜ਼ਿਲ੍ਹਾ ਜਨਰਲ ਸਕੱਤਰ, ਜਸਵਿੰਦਰ ਸਿੰਘ ਕਪਿਆਲ ਬਲਾਕ ਜਨਰਲ ਸਕੱਤਰ, ਹਰਬੰਸ ਸਿੰਘ ਆਲੋਅਰਖ਼, ਅਜਮੇਰ ਸਿੰਘ ਆਲੋਅਰਖ਼, ਯਾਦਵਿੰਦਰ ਸਿੰਘ ਘਰਾਚੋਂ, ਲਖਵੀਰ ਸਿੰਘ ਕਪਿਆਲ, ਸਰਬਜੀਤ ਸਿੰਘ ਕਪਿਆਲ, ਮੱਖਣ ਸਿੰਘ ਬਾਲਦ ਕਲ੍ਹਾਂ, ਸਤਿਗੁਰ ਸਿੰਘ ਬਾਲਦ ਕਲ੍ਹਾਂ, ਜਗਸੀਰ ਸਿੰਘ ਬਾਲਦ ਕਲ੍ਹਾਂ, ਡਾ. ਬਲਜਿੰਦਰ ਸਿੰਘ ਸੰਘਰੇੜੀ ਸੀਨੀਅਰ ਮੀਤ ਪ੍ਰਧਾਨ, ਰੋਹੀ ਸਿੰਘ ਸੰਘਰੇੜੀ, ਹਰਦੀਪ ਸਿੰਘ ਬਾਸੀਅਰਖ਼, ਜਗਦੇਵ ਸਿੰਘ, ਸਿਕੰਦਰ ਸਿੰਘ ਅਕਬਰਪੁਰ, ਭੂਰਾ ਸਿੰਘ ਅਕਬਰਪੁਰ, ਗਿਆਨ ਸਿੰਘ ਭਵਾਨੀਗੜ੍ਹ ਆਦਿ ਹਾਜ਼ਰ ਸਨ |