10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਮਨ ਅਰੋੜਾ ਵਲੋਂ ਨਿਵੇਸ਼ਕਾਂ ਲਈ ਰੈੱਡ ਕਾਰਪੇਟ 100 ਤੋਂ 125% ਤੱਕ ਵਿੱਤੀ ਹੁਲਾਰਾ

ਸੁਨਾਮ ਉਧਮ ਸਿੰਘ ਵਾਲਾ, 10 ਸਤੰਬਰ (ਭੁੱਲਰ, ਧਾਲੀਵਾਲ, ਸੱਗੂ)- ਪੰਜਾਬ ਨੂੰ ਭਾਰਤ ਦੀ ਅਗਲੀ ਵੱਡੀ ਅਤੇ ਸਭ ਤੋਂ ਪਸੰਦੀਦਾ ਨਿਵੇਸ਼ ਮੰਜ਼ਿਲ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਅੱਜ ਯੂ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸੁਨਾਮ ਉਧਮ ਸਿੰਘ ਵਾਲਾ, 10 ਸਤੰਬਰ (ਭੁੱਲਰ, ਧਾਲੀਵਾਲ, ਸੱਗੂ)- ਪੰਜਾਬ ਨੂੰ ਭਾਰਤ ਦੀ ਅਗਲੀ ਵੱਡੀ ਅਤੇ ਸਭ ਤੋਂ ਪਸੰਦੀਦਾ ਨਿਵੇਸ਼ ਮੰਜ਼ਿਲ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਅੱਜ ਯੂ.ਏ.ਈ. ਅਤੇ ਵਿਸ਼ਵ ਭਰ ਦੇ ਕਾਰੋਬਾਰੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਸੂਬੇ ਦੀ ਨਵੀਂ ਇੰਡਸਟਰੀਅਲ ਐਂਡ ਬਿਜਨੈਸ ਡਿਵੈਲਪਮੈਂਟ ਪਾਲਿਸੀ 2026 ਤਹਿਤ ਨਿਵੇਸ਼ਕਾਂ ਨੂੰ 100 ਤੋਂ 125 ਫੀਸਦੀ ਤੱਕ ਵਿੱਤੀ ਲਾਭ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤੇਜ਼ੀ ਨਾਲ ਮਨਜ਼ੂਰੀਆਂ ਅਤੇ ਇਨਵੈਸਟਮੈਂਟ ਪੰਜਾਬ ਦੇ ਸਿੰਗਲ-ਵਿੰਡੋ ਪਲੇਟਫਾਰਮ ਰਾਹੀਂ ਨਿਵੇਸ਼ਕਾਂ ਨੂੰ ਪੂਰੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ । ਯੂ.ਏ.ਈ. ਆਧਾਰਿਤ ਨਿਵੇਸ਼ਕਾਂ, ਵਿਸ਼ਵ ਪੱਧਰੀ ਕਾਰੋਬਾਰਾਂ ਅਤੇ ਪੰਜਾਬੀ ਪ੍ਰਵਾਸੀ ਭਾਈਚਾਰੇ ਨੂੰ ਪੰਜਾਬ ਦੇ ਅਗਲੇ ਪੜਾਅ ਦੇ ਉਦਯੋਗਿਕ ਵਿਕਾਸ ’ਚ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜਨੈਸ ਪਾਲਿਸੀ 2026 ਵੱਖ-ਵੱਖ ਕਿਸਮ ਦੇ ਨਿਵੇਸ਼ਕਾਂ ਅਤੇ ਤਰਜੀਹੀ ਖੇਤਰਾਂ ਲਈ ਲਚਕੀਲਾ ਪ੍ਰੋਤਸਾਹਨ ਢਾਂਚਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਕਿਹਾ ਪੰਜਾਬ ਕਾਰੋਬਾਰ ਲਈ ਖੁੱਲ੍ਹਾ ਹੈ ਅਤੇ ਨਿਵੇਸ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਚਾਹੁੰਦੇ ਹਨ ਕਿ ਨਿਵੇਸ਼ਕ ਪੰਜਾਬ ਨੂੰ ਸਿਰਫ਼ ਇੱਕ ਬਾਜ਼ਾਰ ਵਜੋਂ ਨਹੀਂ ਸਗੋਂ ਨਿਰਮਾਣ, ਫੂਡ ਪ੍ਰੋਸੈਸਿੰਗ, ਤਕਨਾਲੋਜੀ, ਲਾਜਿਸਟਿਕਸ ਅਤੇ ਵਿਸ਼ਵ ਪੱਧਰੀ ਕਾਰੋਬਾਰੀ ਗਤੀਵਿਧੀਆਂ ਲਈ ਇੱਕ ਰਣਨੀਤਕ ਭਾਈਵਾਲ ਵਜੋਂ ਦੇਖਣ। ਨੀਤੀ ਤਹਿਤ ਨਿਵੇਸ਼ਕਾਂ ਲਈ ਮੁੱਖ ਲਾਭ ਯੋਗ ਨਿਰਮਾਣ ਇਕਾਈਆਂ ਨੂੰ ਫਿਕਸਡ ਕੈਪੀਟਲ ਇਨਵੈਸਟਮੈਂਟ (ਐਫਸੀਆਈ) ਦੇ 100% ਤੱਕ ਵਿੱਤੀ ਪ੍ਰੋਤਸਾਹਨ ਜਦੋ ਕਿ ਤਰਜੀਹੀ ਖੇਤਰਾਂ ਅਤੇ ਬਾਰਡਰ ਜਿਲੇ ਅਤੇ ਕੰਡੀ ਖੇਤਰ ਵਿੱਚ ਸਥਾਪਿਤ ਇਕਾਈਆਂ ਨੂੰ ਐਫਸੀਆਈ ਦੇ 125% ਤੱਕ ਪ੍ਰੋਤਸਾਹਨ ਹੈ। ਜਿਸ ਦੀ ਸਮੁੱਚੀ ਸੀਮਾ ਰੁਪਏ 500 ਕਰੋੜ ਤੱਕ ਹੈ। ਯੋਗ ਐਫਸੀਆਈ ਦਾ 20% ਤੱਕ ਕੈਪੀਟਲ ਸਬਸਿਡੀ, ਵੱਧ ਤੋਂ ਵੱਧ ਰੁਪਏ 10 ਕਰੋੜ ਹੈ।ਯੋਗ ਇਕਾਈਆਂ ਲਈ ਕੁੱਲ ਐਸ ਜੀਐਸਟੀ ਦੀ 75% ਤੱਕ ਵਾਪਸੀ ਤੋਂ ਇਲਾਵਾ ਨਿਰਧਾਰਤ ਮਿਆਦ ਲਈ ਬਿਜਲੀ ਡਿਊਟੀ ਵਿੱਚ 100% ਛੋਟ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀਆਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਣੀ ਕਮੇਟੀ ’ਚ 15 ਵਕੀਲ ਹੋਰ ਸ਼ਾਮਿਲ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਵਿਕਲਾਂਗ ਵਿਅਕਤੀਆਂ ’ਚੋਂ ਦੋ ਨੌਜਵਾਨ ਟੈਂਕੀ ’ਤੇ ਚੜ੍ਹੇ
Ad Position 24