10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਵਿਕਲਾਂਗ ਵਿਅਕਤੀਆਂ ’ਚੋਂ ਦੋ ਨੌਜਵਾਨ ਟੈਂਕੀ ’ਤੇ ਚੜ੍ਹੇ

ਧੂਰੀ, 10 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)- ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਨਾਲ ਸੰਬੰਧਿਤ ਧੂਰੀ ਸ਼ਹਿਰ ’ਚ ਸੰਗਰੂਰ ਵਾਲੀ ਕੋਠੀ ਨੇੜੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਆ ਰਹੇ ਵਿਕਲਾਂਗ ਵਿਅਕਤੀਆਂ ’ਚੋਂ ਵਿਕਲਾਂਗ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਆਪਣੇ ਇਕ ਸਾਥੀ ਧਰਮ ਸਿੰਘ ਦੇ ਨਾਲ ਧੂਰੀ ਵਿਖੇ ਏ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਧੂਰੀ, 10 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)- ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਨਾਲ ਸੰਬੰਧਿਤ ਧੂਰੀ ਸ਼ਹਿਰ ’ਚ ਸੰਗਰੂਰ ਵਾਲੀ ਕੋਠੀ ਨੇੜੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਆ ਰਹੇ ਵਿਕਲਾਂਗ ਵਿਅਕਤੀਆਂ ’ਚੋਂ ਵਿਕਲਾਂਗ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਆਪਣੇ ਇਕ ਸਾਥੀ ਧਰਮ ਸਿੰਘ ਦੇ ਨਾਲ ਧੂਰੀ ਵਿਖੇ ਏ.ਪੀ. ਇਨਕਲੇਵ ਕਾਲੋਨੀ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਹਨ । ਪਿਛਲੇ ਲੰਬੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੇ ਮਿਲੇ ਭਰੋਸੇ ਉਪਰੰਤ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਉਣ ਦੇ ਰੋਸ ’ਚ ਅਤੇ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ’ਚ ਵੱਖ-ਵੱਖ ਸ਼ਹਿਰਾਂ ਤੋਂ ਆਏ ਵਿਕਲਾਂਗ ਵਿਅਕਤੀਆਂ ਵਲੋਂ ਕਈ ਵਾਰ ਮੁੱਖ ਮੰਤਰੀ ਦਫਤਰ ਧੂਰੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ ਪ੍ਰੰਤੂ ਬੀਤੇ ਕੁਝ ਦਿਨਾਂ ਤੋਂ ਵਿਕਲਾਂਗ ਜਥੇਬੰਦੀ ਨਾਲ ਸੰਬੰਧਿਤ ਇਹ ਲੋਕ ਧੂਰੀ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੇ ਹੋਏ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਲਾਭ ਸਿੰਘ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ’ਚ ਵਿਕਲਾਂਗ ਵਿਅਕਤੀਆਂ ਦੀ ਪੈਨਸ਼ਨ ’ਚ ਵਾਧਾ ਕਰਨਾ, ਸਰਕਾਰੀ ਨੌਕਰੀਆਂ ਵਿੱਚ ਸਹੀ ਅਤੇ ਯੋਗ ਵਿਕਲਾਂਗ ਵਿਅਕਤੀਆਂ ਨੂੰ ਬਣਦੇ ਕੋਟੇ ਮੁਤਾਬਕ ਨੌਕਰੀਆਂ ਦੇਣਾ ਆਦਿ ਮੁੱਖ ਤੌਰ ’ਤੇ ਸ਼ਾਮਿਲ ਹੈ । ਫਿਲਹਾਲ ਪੁਲਿਸ ਪ੍ਰਸ਼ਾਸਨ ਨੂੰ ਦੋ ਵਿਕਲਾਂਗ ਵਿਅਕਤੀਆਂ ਦੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਜਾਣ ਦੀ ਖਬਰ ਮਿਲਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ।
Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਵਲੋਂ ਨਿਵੇਸ਼ਕਾਂ ਲਈ ਰੈੱਡ ਕਾਰਪੇਟ 100 ਤੋਂ 125% ਤੱਕ ਵਿੱਤੀ ਹੁਲਾਰਾ ਅਗਲੀ ਖ਼ਬਰ ਸੋਸ਼ਲ ਮੀਡੀਆ ’ਤੇ ਮਿਲੀ ਹਰ ਸਿਹਤ ਜਾਣਕਾਰੀ ਹੋ ਸਕਦੀ ਹੈ ਖਤਰਨਾਕ -ਡਾ. ਮਿੱਤਲ, ਡਾ.ਐੱਸ ਪੀ ਸਿੰਘ, ਡਾ. ਹਿੰਦ, ਡਾ. ਦਿਓ...
Ad Position 24