ਜ਼ਾਹਿਦਾ ਸੁਲੇਮਾਨ ਨੇ ਵਕਫ਼ ਬੋਰਡ ਅੰਦਰ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਦੇ ਮੁੱਦੇ ਨੂੰ ਉਭਾਰਿਆ
ਮਲੇਰਕੋਟਲਾ, 10 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਪੰਜਾਬ ਵਕਫ਼ ਬੋਰਡ ਦੀ ਕਾਰਗੁਜ਼ਾਰੀ ਤੇ ਪ੍ਰਬੰਧ ’ਤੇ ਸਵਾਲ ਚੁੱਕੇ ਹਨ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਕਫ਼ ਬੋਰਡ ਅਧੀਨ ਚੱਲ ਰਹੇ ਸਕੂਲਾਂ, ਮਸਜਿਦਾਂ ਤੇ ਹਸਪਤਾਲ ’ਚ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੁਰੰਤ ਪ੍ਰਭਾਵ ਨਾਲ ਵਧਾਈਆਂ ਜਾਣ ।
ਮ
ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ।
11-09-2026
ਮਲੇਰਕੋਟਲਾ, 10 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਪੰਜਾਬ ਵਕਫ਼ ਬੋਰਡ ਦੀ ਕਾਰਗੁਜ਼ਾਰੀ ਤੇ ਪ੍ਰਬੰਧ ’ਤੇ ਸਵਾਲ ਚੁੱਕੇ ਹਨ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਕਫ਼ ਬੋਰਡ ਅਧੀਨ ਚੱਲ ਰਹੇ ਸਕੂਲਾਂ, ਮਸਜਿਦਾਂ ਤੇ ਹਸਪਤਾਲ ’ਚ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੁਰੰਤ ਪ੍ਰਭਾਵ ਨਾਲ ਵਧਾਈਆਂ ਜਾਣ । ਉਨ੍ਹਾਂ ਆਖਿਆ ਕਿ ਜਿੰਨੀ ਕੁ ਤਨਖ਼ਾਹ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ, ਉਸ ਨਾਲ ਅੱਜ ਮਹਿੰਗਾਈ ਦੇ ਯੁੱਗ ’ਚ ਗੁਜ਼ਾਰਾ ਕਰਨਾ ਅਸੰਭਵ ਹੈ । ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਬੋਰਡ ਅਪਣੇ ਅਧਿਆਪਕਾਂ ਨੂੰ ਏਨੀ ਕੁ ਤਨਖ਼ਾਹ ਦੇਣ ਦੇ ਵੀ ਯੋਗ ਵੀ ਨਹੀਂ ਰਿਹਾ ਕਿ ਉਹ ਅਪਣੇ ਪਰਿਵਾਰ ਦਾ ਪੇਟ ਪਾਲ ਸਕਣ । ਬੀਬਾ ਸੁਲੇਮਾਨ ਨੇ ਕਿਹਾ ਕਿ ਇਕ ਅਧਿਆਪਕ ਦੀ ਤਨਖ਼ਾਹ 17 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ । ਕੱਟ-ਕਟਾ ਕੇ ਉਸ ਨੂੰ 15 ਹਜ਼ਾਰ ਰੁਪਏ ਹੀ ਮਿਲਦੇ ਹਨ ਜੋ ਡੀ.ਸੀ. ਰੇਟ ਤੋਂ ਵੀ ਘੱਟ ਬਣਦਾ ਹੈ । ਇਹ ਉੱਚ ਹੁਨਰਮੰਦ ਲੋਕ ਸਿਰਫ 500/ ਰੁਪਏ ਦਿਹਾੜੀ ’ਤੇ ਕੰਮ ਕਰਦੇ ਹਨ । ਬੀਬਾ ਜ਼ਾਹਿਦਾ ਸੁਲੇਮਾਨ ਨੇ ਪੱਤਰ ਰਾਹੀਂ ਲਿਖਿਆ ਕਿ ਨੌਜਵਾਨ ਅਧਿਆਪਕ ਤੁਹਾਡੇ ਵਿਧਾਇਕ ਤੇ ਬੋਰਡ ਦੇ ਚੇਅਰਮੈਨ ਦੀਆਂ ਮਿੰਨਤਾਂ ਤਕ ਕਰ ਚੁੱਕੇ ਹਨ ਪਰ ਅਧਿਆਪਕਾਂ ਦੀ ਮੰਗ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ । ਇਸ ਤੋਂ ਇਲਾਵਾ ਮਸਜਿਦਾਂ ’ਚ ਕੰਮ ਕਰਦੇ ਮੌਲਵੀਆਂ ਅਤੇ ਇਮਾਮਾਂ ਨੂੰ ਮਾਤਰ 6 ਤੋਂ 10 ਹਜ਼ਾਰ ਤਨਖ਼ਾਹ ਦਿੱਤੀ ਜਾ ਰਹੀ ਹੈ । ਬੋਰਡ ਨੂੰ ਹਦਾਇਤ ਦੇ ਕੇ ਇਹ ਭੱਤਾ ਵੀ ਵਧਾਇਆ ਜਾਵੇ।