ਜੱਸੀ ਕਰਤਾਰਪੁਰਾ ਨੇ ਪਾਇਲਟ ਨਾਲ ਮੁਲਾਕਤ ਦੌਰਾਨ ਉਠਾਏ ਪੰਜਾਬ ਦੇ ਮਸਲੇ
ਕਾਂਗਰਸ ਹੀ ‘ਆਪ’ ਨੂੰ ਕਰਾਰੀ ਹਾਰ ਦੇਣ ਦੇ ਸਮਰੱਥ
ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਪੰਜਾਬ ਪ੍ਰਦੇਸ਼ ਕਾਂਗਰਸ ਐਸ. ਸੀ.
ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਤ ਕੀਤੀ। ਸੂਬੇ ਵਿੱਚ ਅਮਨ – ਕਾਨੂੰਨ ਦੀ ਹਾਲਤ ਉੱਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਜੱਸੀ ਕਰਤਾਰਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਇਸ ਵੇਲੇ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ। ਲੋਕਾਂ ’ਤੇ ਜ਼ਬਰ ਜੁਲਮ ਦੀ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ ਅਤੇ ਮੁੱਖ ਮੰਤਰੀ, ਮੰਤਰੀਆਂ ਨੂੰ ਸਵਾਲ ਪੁੱਛਣ ਉੱਤੇ ਹੀ ਮਾਰਿਆ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਵੇਲੇ ‘ਆਪ’ ਸਰਕਾਰ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਬਦਲਾਅ ਦੀ ਭਾਲ ਵਿੱਚ ਹਨ। ਜੱਸੀ ਕਰਤਾਰਪੁਰਾ ਨੇ ਸਚਿਨ ਪਾਇਲਟ ਦੇ ਧਿਆਨ ਵਿੱਚ ਲਿਆਂਦਾ ਕਿ ਜੇ ਪ੍ਰਦੇਸ਼ ਕਾਂਗਰਸ ਯੂਨਾਇਟਡ ਤੌਰ ਉੱਤੇ ‘ਆਪ’ ਸਰਕਾਰ ਖਿਲਾਫ ਬਦਲਾਅ ਦਾ ਪਲੇਟਫਾਰਮ ਜਨਤਾ ਦੇ ਸਨਮੁੱਖ ਰੱਖੇ ਤਾਂ ‘ਆਪ’ ਪਾਰਟੀ ਦੀ ਹਾਰ ਯਕੀਨੀ ਹੈ।