ਧੂਰੀ, 4 ਅਪ੍ਰੈਲ (ਲਖਵੀਰ ਸਿੰਘ ਧਾਂਦਰਾ)-ਧੂਰੀ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਨਾਮਾਲੂਮ ਵਿਅਕਤੀ ਕਿਲੋਮੀਟਰ ਨੰ. 61/29 ਨੇੜੇ ਪਲੇਟਫ਼ਾਰਮ ਨੇ 01 ਰੇਲਵੇ ਸਟੇਸ਼ਨ ਧੂਰੀ ਤੇ ਬੇਹੋਸ਼ੀ ਦੀ ਹਾਲਾਤ ਵਿੱਚ ਪਿਆ ਮਿਲਿਆ ਸੀ | ਜਿਸ ਨੂੰ ਡਾਕਟਰ ਸਾਹਿਬਾਨ ਨੇ ਚੈੱਕਅਪ ਕਰਨ ਉਪਰੰਤ ਮਿ੍ਤਕ ਘੋਸ਼ਿਤ ਕੀਤਾ | ਜਿਸ ਦੀ ਮੌਤ ਕੁਦਰਤੀ ਜਾਂ ਕਿਸੇ ਬਿਮਾਰੀ ਨਾਲ ਹੋਈ ਜਾਪਦੀ ਹੈ | ਜਿਸ ਸਬੰਧੀ ਜੀ ਆਰ ਪੀ ਪੁਲਿਸ ਸੰਗਰੂਰ ਵੱਲੋਂ ਧਾਰਾ 194 ਬੀ ਐਨ ਐੱਸ ਐੱਸ ਅਮਲ ਵਿੱਚ ਲਿਆਂਦੀ ਗਈ ਹੈ | ਜਿਸ ਦੀ ਲਾਸ਼ ਸ਼ਨਾਖ਼ਤ ਲਈ ਸਿਵਲ ਹਸਪਤਾਲ ਧੂਰੀ ਦੀ ਮੋਰਚਰੀ ਵਿੱਚ ਰੱਖ ਹੋਈ ਹੈ |