02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਣਕ ਦੀ ਵਾਢੀ ਹੋਈ ਸ਼ੁਰੂ, ਖ਼ਰਾਬ ਮੌਸਮ ਨੇ ਕਿਸਾਨਾਂ ਨੂੰ ਪਾਈ ਚਿੰਤਾ

Ad Position 21
No active advertisement
ਅਜੀਤ ਡੈਸਕ 05-04-2026
ਭਵਾਨੀਗੜ੍ਹ, 4 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਹਰ ਰੋਜ਼ ਮੌਸਮ ਦੀ ਖ਼ਰਾਬੀ 'ਤੇ ਚੱਲਦਿਆਂ ਚਿੰਤਾ 'ਤੇ ਪਏ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ | ਪਿੰਡ ਨਾਗਰਾ ਵਿਖੇ ਕਣਕ ਦੀ ਕਟਾਈ ਹੱਥਾਂ ਨਾਲ ਕਰਦੇ ਕਿਸਾਨ ਦਰਬਾਰਾ ਸਿੰਘ, ਕੁਲਜੀਤ ਸਿੰਘ ਨਾਗਰਾ, ਜਸਪਾਲ ਸਿੰਘ ਘਰਾਚੋਂ ਨੇ ਦੱਸਿਆ ਕਿ ਹਰ ਦਿਨ ਮੌਸਮ ਖ਼ਰਾਬ ਹੋਣ ਅਤੇ ਰੋਜ਼ ਮੀਂਹ ਪੈਣ ਦੇ ਆਸਾਰਾਂ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਪਈ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਅੱਜ ਅਸੀਂ ਕਣਕ ਦੀ ਵਾਢੀ ਹੱਥਾਂ ਨਾਲ ਇਸ ਲਈ ਕਰ ਰਹੇ ਹਾਂ ਤਾਂ ਕਿ ਕਣਕ ਕੱਟਣ ਸਮੇਂ ਜੇਕਰ ਕਣਕ ਕੋਈ ਸਿਲ ਰਹੀ ਤਾਂ ਕਣਕ ਕੱਢਣ ਤੋਂ ਪਹਿਲਾਂ ਕਣਕ ਸੁੱਕ ਜਾਵੇਗੀ | ਇਸ ਸਬੰਧੀ ਕਈ ਹੋਰ ਕਿਸਾਨਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਭਾਵੇਂ ਆਪਣੇ ਇਲਾਕੇ ਵਿਚ ਹਲਕੀ ਬਾਰਸ਼ ਹੋਣ ਕਾਰਨ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਹਰ ਕਿਸਾਨ ਕਣਕ ਨੂੰ ਲੈ ਕੇ ਚਿੰਤਾ 'ਚ ਪੈਂਦਿਆਂ ਜਲਦੀ ਕਟਾਈ ਕਰਨ ਦੀ ਤਿਆਰੀ ਕਰ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੰਬਾਈਨ ਦੀ ਸਫ਼ਾਈ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ <br/> ਅਗਲੀ ਖ਼ਬਰ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਕੱਲ੍ਹ ਪਟਿਆਲਾ ਵਿਖੇ ਮੁੱਖ ਮੰਤਰੀ ਦਾ ਕਰਨਗੇ ਘਿਰਾਓ
Ad Position 24
No active advertisement