03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹਿਸਾਬ ਕਿਤਾਬ ਅਤੇ ਚੋਣ ਕਰਵਾਉਣ ਦੀ ਤਰੀਕ ਮਿਥਣ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-04-2026
ਭਵਾਨੀਗੜ੍ਹ, 4 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਟਰੱਕ ਯੂਨੀਅਨ ਵਿਚ ਪ੍ਰਧਾਨਗੀ ਦੇ ਮਾਮਲੇ ਨੂੰ ਲੈ ਕੇ ਮੌਜੂਦਾ ਪ੍ਰਧਾਨ ਵੱਲੋਂ ਯੂਨੀਅਨ ਦਾ ਕਥਿਤ ਤੌਰ 'ਤੇ ਹਿਸਾਬ ਕਿਤਾਬ ਅਤੇ ਚੋਣ ਕਰਵਾਉਣ ਦੀ ਤਰੀਕ ਦਾ ਮਿਥਣ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਵਿਚ ਹੋਈ ਤਲਖ਼ੀ ਦੌਰਾਨ ਟਰੱਕ ਆਪ੍ਰੇਟਰਾਂ ਨੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸ਼ਾਮ ਵਾਲੀ ਪੁਕਾਰ ਨਹੀਂ ਹੋਣ ਦਿੱਤੀ | ਇਸ ਮੌਕੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਦੀ ਚੋਣ ਜੋ ਫਰਵਰੀ ਮਹੀਨੇ ਵਿਚ ਹੋ ਜਾਂਦੀ ਹੈ, ਨੂੰ ੂ ਟਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਨਾ ਹਿਸਾਬ ਦੇ ਰਿਹਾ ਹੈ ਅਤੇ ਨਾ ਹੀ ਚੋਣ ਕਰਵਾਉਣ ਦੀ ਹਾਮੀ ਭਰ ਰਿਹਾ ਹੈ | ਜਿਸ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ, ਅਸੀਂ ਚੋਣ ਕਰਵਾ ਕੇ ਪ੍ਰਧਾਨ ਚੁਣਨਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਲਿਫ਼ਾਫ਼ਾ ਕਲਚਰ ਪ੍ਰਧਾਨ ਸਾਨੂੰ ਮਨਜ਼ੂਰ ਨਹੀਂ ਹੈ, ਜੇਕਰ ਚੋਣ ਨਹੀਂ ਕਰਵਾਈ ਜਾਂਦੀ ਤਾਂ ਅਸੀਂ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ | ਉਨ੍ਹਾਂ ਦੱਸਿਆ ਕਿ ਪ੍ਰਧਾਨ ਦੀ ਮਿਆਦ 2 ਮਹੀਨੇ ਤੋਂ ਵੱਧ ਸਮਾਂ ਲੰਘ ਚੁੱਕੀ ਹੈ | ਸ: ਬੀਟਾ ਨੇ ਦੱਸਿਆ ਕਿ ਟਰੱਕ ਅਪਰੇਟਰਾਂ ਪਹਿਲਾਂ ਦਿਨ ਵਿਚ ਪੁਕਾਰ ਸਮੇਂ ਹਿਸਾਬ ਦੀ ਤਾਰੀਖ਼ ਮਿਥਣ ਦੀ ਮੰਗ ਕੀਤੀ, ਪਰ ਕੁੱਝ ਵਿਅਕਤੀਆਂ ਵੱਲੋਂ ਭਰੋਸਾ ਦੇਣ 'ਤੇ ਉਨ੍ਹਾਂ ਉਹ ਪੁਕਾਰ ਕਰਵਾ ਦਿੱਤੀ, ਪਰ ਸ਼ਾਮ ਵਾਲੀ ਪੁਕਾਰ ਤੱਕ ਸਿਰਫ਼ ਲਾਰਿਆਂ ਤੋਂ ਬਿਨ੍ਹਾਂ ਕੋਈ ਭਰੋਸਾ ਨਾ ਦੇਣ ਕਾਰਨ ਟਰੱਕ ਅਪਰੇਟਰਾਂ ਭੜਕਦਿਆਂ ਫਿਰ ਰੌਲਾ ਪਾਉਣਾ ਸ਼ੁਰੂ ਕਰਦਿਆਂ ਮੌਜੂਦਾ ਆਗੂਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ 4 ਵਜੇ ਵਾਲੀ ਪੁਕਾਰ ਬੰਦ ਕਰਵਾ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਸਮਾਂ ਟਰੱਕ ਅਪਰੇਟਰਾਂ ਨੂੰ ਯੂਨੀਅਨ ਆਗੂ ਹਿਸਾਬ ਦੇਣ ਅਤੇ ਚੋਣ ਕਰਵਾਉਣ ਦਾ ਪੂਰਨ ਭਰੋਸਾ ਨਹੀਂ ਦਿੰਦੇ ਪੁਕਾਰ ਬੰਦ ਹੀ ਰੱਖੀ ਜਾਵੇਗੀ | ਇਸ ਮੌਕੇ 'ਤੇ ਰਣਜੀਤ ਸਿੰਘ ਚਹਿਲ, ਸਰਬਜੀਤ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ | ਇਸ ਸਬੰਧੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੋਬਾਈਲ ਅਟੈਂਡ ਨਾ ਕਰਨ ਕਰ ਕੇ ਸੰਪਰਕ ਨਹੀਂ ਹੋ ਸਕਿਆ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਬਲਾਕ ਦਿੜ੍ਹਬਾ ਵਲੋਂ 6 ਦੇ ਰੋਸ ਧਰਨੇ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਅਸਮਾਨ ਵਿੱਚ ਛਾਏ ਬੱਦਲਾਂ ਨੇ ਅੰਨਦਾਤੇ ਦੀ ਚਿੰਤਾ ਵਧਾਈ-ਯਾਦਵਿੰਦਰ ਬੂਰੜ
Ad Position 24
No active advertisement