ਸੰਗਰੂਰ, 4 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਪਟਿਆਲਾ ਰੋਡ ਸਥਿਤ ਲਾਈਫ਼ ਗਾਰਡ ਨਰਸਿੰਗ ਕਾਲਜ ਵਿੱਚ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ | ਮੈਡਮ ਹਰਮੀਤ ਕੌਰ ਅਤੇ ਵਿਦਿਆਰਥਣਾਂ ਨੇਹਾ, ਈਸ਼ੀਕਾ ਅਤੇ ਪ੍ਰਨੀਤ ਕੌਰ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਮਾਡਿਲੰਗ, ਲੋਕ ਗੀਤ, ਡਾਂਸ, ਕਵੀਸ਼ਰੀ, ਕੋਰਿਓਗਰਾਫ਼ੀ, ਗਿੱਧਾ ਅਤੇ ਸੋਲੋ ਡਾਂਸ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ | ਨਰਸਿੰਗ ਕੋਰਸ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਪ੍ਰੀਤ ਕੌਰ ਨੰੂ 40 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਨਰਸਿੰਗ ਪ੍ਰੀਖਿਆਵਾਂ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੰੂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ | ਮੁਨਤਾਰਾ ਨੰੂ ਮਿਸ ਫਰੈਸ਼ਰ, ਯਾਸ਼ਮੀਨ ਕੌਰ ਨੰੂ ਮਿੱਸ ਪਰਸਨੈਲਟੀ, ਰਵਨੀਤ ਸਿੰਘ ਮਿਸਟਰ ਫਰੈਸ਼ਰ ਅਤੇ ਓਮ ਜੋਸ਼ੀ ਨੰੂ ਮਿਸਟਰ ਪਰਸਨੈਲਟੀ ਚੁਣੇ ਜਾਣ ਉੱਤੇ ਸਨਮਾਨਿਤ ਕੀਤਾ ਗਿਆ | ਸਮਾਗਮ ਨੰੂ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਡੀ.ਐੱਸ.ਪੀ. ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਸੋਸ਼ਲ ਮੀਡੀਆ ਇਸ ਹੱਦ ਤੱਕ ਘਰ ਕਰ ਗਿਆ ਹੈ ਕਿ ਨੌਜਵਾਨਾਂ ਵਿੱਚ ਚਿੜਚਿੜਾਪਣ, ਬੇਲੋੜਾ ਗ਼ੁੱਸਾ ਅਤੇ ਹੋਰ ਕਈ ਮਾਨਸਿਕ ਰੋਗ ਵਧਣ ਲੱਗੇ ਹਨ | ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਤੋਂ ਪਹੁੰਚੇ ਨਵਕਿਰਨ ਕੌਰ ਅਤੇ ਗਗਨ ਰੰਧਾਵਾ ਨੇ ਨਵੇਂ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ ਦਿੱਤੀਆਂ | ਸਹਿਤ ਸਦਨ ਸੰਗਰੂਰ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ, ਪਿੰਗਲਵਾੜਾ ਸੰਸਥਾ ਦੇ ਨਾਲ ਜੁੜੇ ਰਾਜ ਸਿੰਘ, ਗੁਰਚਰਨ ਸਿੰਘ ਚੇਅਰਮੈਨ ਲਾਈਫ਼ ਗਾਰਡ ਇੰਸਟੀਚਿਊਟ, ਹਰਬੰਸ ਕੌਰ, ਇੰਜ: ਸੁਖਦਰਸ਼ਨ ਸਿੰਘ ਅਤੇ ਡਾਇਰੈਕਟਰ ਡਾ: ਪਰਵਿੰਦਰ ਕੌਰ ਨੇ ਵੀ ਸਮਾਗਮ ਨੰੂ ਸੰਬੋਧਨ ਕੀਤਾ | ਸੰਸਥਾ ਦੇ ਕਾਨੰੂਨੀ ਸਲਾਹਕਾਰ ਡਾ: ਸੁਖਵਿੰਦਰ ਸਿੰਘ ਐਡਵੋਕੇਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ, ਹਰਮੀਤ ਕੌਰ, ਸੁਖਦੀਪ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਮੈਡਮ ਸ਼ਾਲੂ, ਰਮਨਪ੍ਰੀਤ ਕੌਰ, ਸਤਵੀਰ ਕੌਰ, ਸ਼ਾਲੂ ਮਲਿਕ, ਖੁਸ਼ਪ੍ਰੀਤ ਕੌਰ, ਹਰਮੀਤ ਕੌਰ, ਰਾਜਵੀਰ ਕੌਰ, ਜਸਪ੍ਰੀਤ ਕੌਰ, ਰੁਪਿੰਦਰ ਕੌਰ, ਹਰਮਿੰਦਰ ਕੌਰ, ਮਨਦੀਪ ਕੌਰ, ਪੁਸ਼ਪਿੰਦਰ ਸਿੰਘ, ਜਤਿੰਦਰ ਸਿੰਘ, ਗਗਨਦੀਪ ਸਿੰਘ, ਅਨਿਲ ਕੁਮਾਰ ਆਦਿ ਵੀ ਮੌਜੂਦ ਸਨ | ਸੱਭਿਆਚਾਰਕ ਮੁਕਾਬਲਿਆਂ ਵਿੱਚ ਨਿਰਣਾਇਕ ਦੀ ਭੂਮਿਕਾ ਡਾ: ਭਾਵਨਾ ਬਾਂਸਲ ਅਤੇ ਪਿ੍ੰਸੀਪਲ ਸਤਿੰਦਰ ਕੌਰ ਨੇ ਖ਼ੂਬਸੂਰਤੀ ਨਾਲ ਨਿਭਾਈ | ਸੰਸਥਾ ਦੇ ਪਿ੍ੰਸੀਪਲ ਰਿੰਕੂ ਚਤੁਰਵੇਦੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |