05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਜਪਾ ਵਲੋਂ ਨਿਯੁਕਤ ਵੀ. ਐੱਲ. ਓਜ਼ ਦੀ ਵਰਕਸ਼ਾਪ ਆਯੋਜਿਤ

Ad Position 21
No active advertisement
ਅਜੀਤ ਡੈਸਕ 05-04-2026
ਸੁਨਾਮ ਊਧਮ ਸਿੰਘ ਵਾਲਾ, 4 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਦੀ ਅਗਵਾਈ ਵਿਚ ਪਾਰਟੀ ਵੱਲੋਂ ਨਿਯੁਕਤ ਵੀ.ਐਲ.ਓਜ਼ ਦੀ ਵਰਕਸ਼ਾਪ ਲਗਾਈ ਗਈ | ਇਸ ਸਮੇਂ ਭਾਜਪਾ ਆਗੂ ਰਾਹੁਲ ਸਿੰਘ ਨੇ ਦੱਸਿਆ ਕਿ 6 ਅਪ੍ਰੈਲ ਨੂੰ ਭਾਜਪਾ ਦੇ ਸਥਾਪਨਾ ਦਿਵਸ ਮਨਾਇਆ ਜਾਵੇਗਾ | ਇਸ ਲਈ 6 ਅਪ੍ਰੈਲ ਨੂੰ ਭਾਜਪਾ ਵਰਕਰ ਆਪਣੇ ਘਰਾਂ ਅਤੇ ਦਫ਼ਤਰਾਂ 'ਤੇ ਪਾਰਟੀ ਦਾ ਝੰਡਾ ਲਹਿਰਾਉਣ ਅਤੇ ਇਸ ਸਮਾਗਮ ਨੂੰ ਮੰਡਲ ਪੱਧਰ 'ਤੇ ਇੱਕ ਜਸ਼ਨ ਵਜੋਂ ਮਨਾਇਆ ਜਾਵੇ ਅਤੇ ਬਾਜ਼ਾਰਾਂ ਨੂੰ ਪਾਰਟੀ ਦੇ ਝੰਡਿਆਂ ਨਾਲ ਸਜਾਇਆ ਜਾ ਸਕਦਾ ਹੈ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਅਤੇ ਜੀਵਨ ਗਰਗ ਭਵਾਨੀਗੜ੍ਹ ਨੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਵੀ.ਐਲ.ਓਜ਼ ਨੂੰ ਸੌਂਪੀ ਗਈ ਜ਼ਿੰਮੇਵਾਰੀ ਤੋਂ ਜਾਣੂ ਦਿੱਤੀ ਅਤੇ ਕਿਹਾ ਕਿ ਸਰਕਾਰ ਵੱਲੋਂ ਨਿਯੁਕਤ ਕਰਵਾਇਆ ਗਿਆ | ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਨੇ ਕਿਹਾ ਕਿ ਸੁਨਾਮ ਵਿਧਾਨ ਸਭਾ ਹਲਕੇ ਦੇ ਹਰ ਬੂਥ 'ਤੇ ਵੀ.ਐਲ.ਓਜ਼ ਤਾਇਨਾਤ ਕੀਤੇ ਗਏ ਹਨ | ਇਸ ਮੌਕੇ ਮੰਡਲ ਪ੍ਰਧਾਨ ਰਾਜੀਵ ਮੱਖਣ, ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਜ਼ਿਲ੍ਹਾ ਜਨਰਲ ਸਕੱਤਰ ਸੰਜੇ ਗੋਇਲ ਖਡਿਆਲੀਆ, ਧੀਰਜ ਗੋਇਲ, ਹਰਮਨਦੇਵ ਸਿੰਘ ਬਾਜਵਾ, ਸ਼ੰਕਰ ਬਾਂਸਲ, ਡਾ: ਜਗਮਹਿੰਦਰ ਸੈਣੀ, ਮੋਨਿਕਾ ਗੋਇਲ, ਅਸ਼ੋਕ ਗੋਇਲ, ਜਰਨੈਲ ਸਿੰਘ ਢੋਟ, ਹਰੀ ਭਗਤ ਨਾਇਕ, ਸੰਦੀਪ ਸ਼ਰਮਾ, ਪਰਮਜੀਤ ਸਿੰਘ, ਰਤਨ ਲਾਲ ਲੌਂਗੋਵਾਲ, ਜਸਵੀਰ ਸਿੰਘ ਖੇੜੀ, ਜਿੰਮੀ ਲੌਂਗੋਵਾਲ, ਤਰਸੇਮ ਚੰਦ, ਅੰਕਿਤ ਕਾਂਸਲ, ਗੁਰਮੇਲ ਸਿੰਘ ਨਾਗਰਾ, ਹਰਜੀਤ ਸਿੰਘ ਚੱਠੇ ਪਰਦੀਪ ਰਿੰਕੂ ਆਲਮਪੂਰੀਆ, ਸੂਰਜ ਭਾਨ ਬੰਟੀ ਅਤੇ ਅਵਤਾਰ ਸਿੰਘ ਨਾਗਰਾ ਆਦਿ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਵਿਖੇ ਦਾਖ਼ਲੇ ਸ਼ੁਰੂ <br/> ਅਗਲੀ ਖ਼ਬਰ ਪੰਜਾਬ 'ਚ ਬਣੇਗੀ ਭਾਜਪਾ ਸਰਕਾਰ-ਹੈਰੀ ਸ਼ਰਮਾ <br/>
Ad Position 24
No active advertisement