ਸੁਨਾਮ ਊਧਮ ਸਿੰਘ ਵਾਲਾ, 4 ਅਪ੍ਰੈਲ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ ਚੌਂਕ ਦੇ ਚੇਅਰਮੈਨ ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਅਤੇ ਪਿ੍ੰਸੀਪਲ ਡਾ. ਕੁਲਵੰਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਯੂ.ਐਸ ਕਾਲਜ ਆਫ਼ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਦ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਿਜਾਇਆ ਗਿਆ | ਕਾਲਜ ਕੈਂਪਸ ਤੋਂ ਟੂਰ ਦੀ ਰਵਾਨਗੀ ਈ.ਟੀ.ਟੀ. ਪਿ੍ੰਸੀਪਲ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਮਨਾਲੀ ਪਹੰੁਚ ਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਲੈਣ ਤੇ ਤਰੋ -ਤਾਜ਼ਾ ਹੋਣ ਤੋਂ ਬਾਅਦ ਹੜਿੰਬਾ ਮੰਦਿਰ, ਨੈਸ਼ਨਲ ਵਾਈਲਡ ਪਾਰਕ ਮਨਾਲੀ ਦਿਖਾਉਣ ਲਈ ਲਿਜਾਇਆ ਗਿਆ | ਸ਼ਾਮ ਨੂੰ ਮਾਲ ਰੋਡ ਤੇ ਵਿਦਿਆਰਥੀਆਂ ਵੱਲੋਂ ਚੱਕਰ ਲਗਾਇਆ ਗਿਆ ਅਤੇ ਖਾਣਾ ਖਾਣ ਤੋਂ ਬਾਅਦ ਡੀ.ਜੇ. ਦਾ ਆਨੰਦ ਮਾਣਿਆ ਗਿਆ | ਇਸ ਉਪਰੰਤ ਸ਼ਿਸ਼ੂ ਘਾਟੀ ਵਿਖੇ ਲਿਜਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਸਨੋਫਾਲ ਦਾ ਆਨੰਦ ਮਾਣਿਆ ਗਿਆ | ਆਖ਼ਰੀ ਦਿਨ ਵਿਦਿਆਰਥੀਆਂ ਨੂੰ ਨਾਸ਼ਤਾ ਕਰਨ ਤੋਂ ਬਾਅਦ ਬਿਆਸ ਨਦੀ ਲਿਜਾਇਆ ਗਿਆ | ਜਿੱਥੇ ਬੱਚਿਆਂ ਨੇ ਰਾਫਟਿੰਗ ਕੀਤੀ | ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਘੋੜ ਸਵਾਰੀ, ਟਰੈਕਿੰਗ, ਜਿੱਪ ਲਾਈਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦੌਰਾਨ ਖੂਬ ਆਨੰਦ ਮਾਣਿਆ | ਇਸ ਤਰ੍ਹਾਂ ਇਹ ਟੂਰ ਵਿਦਿਆਰਥੀਆਂ ਲਈ ਆਪਸੀ ਮੇਲ-ਜੋਲ, ਟੀਮ ਵਰਕ, ਹਾਸਾ ਠੱਠਾ ਦੇ ਨਾਲ-ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਤੋਂ ਹਟ ਕੇ ਉਨ੍ਹਾਂ ਵਿੱਚ ਭਵਿੱਖ ਲਈ ਦੁੱਗਣੀ ਸ਼ਕਤੀ ਹਾਸਿਲ ਕਰਦਾ ਹੋਇਆ ਸਕਾਰਾਤਮਿਕ ਭਵਿੱਖ ਵੱਲ ਵਧਿਆ |