ਸੰਗਰੂਰ, 4 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਬਾਬਾ ਅਤਰ ਸਿੰਘ ਸਪੋਰਟਸ ਕਲੱਬ ਬਡਰੁੱਖਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਖੇਡ ਸਟੇਡੀਅਮ ਬਡਰੁੱਖਾ ਵਿਖੇ 6 ਅਪ੍ਰੈਲ ਨੂੰ ਓਪਨ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਮੁੱਖ ਪ੍ਰਬੰਧਕ ਕੁਲਜੀਤ ਸਿੰਘ ਤੂਰ ਸਾਬਕਾ ਸਰਪੰਚ, ਕਲੱਬ ਦੇ ਪ੍ਰਧਾਨ ਗੁਰਮੁਖ ਸਿੰਘ ਮੋਖਾ, ਖ਼ਜ਼ਾਨਚੀ ਹਰਿੰਦਰ ਹਿੰਦਾ ਬਡਰੁੱਖਾ, ਰਿੰਕੂ ਬਡਰੁੱਖਾ ਅਤੇ ਕੁਲਦੀਪ ਬਡਰੁੱਖਾ ਨੇ ਕਿਹਾ ਕਿ ਨੌਜਵਾਨਾ ਨੂੰ ਨਸ਼ਿਆਂ ਦੀ ਬਜਾਇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕਲੱਬ ਵੱਲੋਂ ਉਪਰੋਕਤ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਕਬੱਡੀ ਕੱਪ ਦੀਆਂ ਜੇਤੂ ਟੀਮਾਂ ਲਈ ਪਹਿਲਾ ਇਨਾਮ 41000 ਰੁਪਏ ਅਤੇ ਦੂਜਾ ਇਨਾਮ 31000 ਰੁਪਏ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਵਧੀਆ ਖਿਡਾਰੀਆਂ ਅਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |