29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨੰਬਰਦਾਰਾ ਯੂਨੀਅਨ ਦੀ ਹੋਈ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 07-04-2026
ਅਮਰਗੜ੍ਹ, 6 ਅਪ੍ਰੈਲ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਅਮਰਗੜ੍ਹ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਨੂੰ ਕੰਮ ਕਰਨ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਨੰਬਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਵੈਰੀਫਿਕੇਸ਼ਨ ਲਈ ਆਨਲਾਈਨ ਅਰਜ਼ੀਆਂ ਨੂੰ ਕਲੀਅਰ ਕਰਨ ਵਾਸਤੇ ਨੰਬਰਦਾਰਾਂ ਨੂੰ ਸਮਾਰਟ ਫ਼ੋਨ ਰੀਚਾਰਜ ਭੱਤਾ ਦਿੱਤਾ ਜਾਵੇ, ਮਾਣ ਭੱਤਾ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਨੰਬਰਦਾਰੀ ਜੱਦੀ ਪੁਸ਼ਤੀ ਲਾਗੂ ਕੀਤੀ ਜਾਵੇ, ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਨੰਬਰਦਾਰਾਂ ਦੇ ਨਿੱਜੀ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ ਪਰੰਤੂ ਨੰਬਰਦਾਰਾਂ ਦੀਆਂ ਜ਼ਿਆਦਾਤਰ ਮੰਗਾਂ ਜਿਉਂਦੀਆਂ ਤਿਉਂ ਲਟਕਦੀਆਂ ਆ ਰਹੀਆਂ ਹਨ ਇਸ ਲਈ ਯੂਨੀਅਨ ਵੱਲੋਂ ਵੱਖ-ਵੱਖ ਜ਼ਿਲਿਆਂ ਤੋਂ ਇਲਾਵਾ ਸੂਬੇ ਪੱਧਰ ਤੇ ਮੀਟਿੰਗਾਂ ਕਰ ਕੇ ਅਗਲੇ ਸੰਘਰਸ਼ ਸਬੰਧੀ ਫ਼ੈਸਲਾ ਲਿਆ ਜਾਵੇਗਾ | ਇਸ ਮੌਕੇ ਖ਼ਜ਼ਾਨਚੀ ਭਰਭੂਰ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਝੱਲ, ਨਵਤੇਜ ਸਿੰਘ ਝੱਲ, ਜਮੀਲ ਮੁਹੰਮਦ ਮੁਹੰਮਦਪੁਰਾ, ਰਣਜੀਤ ਸਿੰਘ ਆਲੀਪੁਰ ਰੁਪਿੰਦਰ ਸਿੰਘ ਭੁਮਸੀ, ਹਰਜਿੰਦਰ ਸਿੰਘ ਚੌਂਦਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸੰਵਾਦ ਪ੍ਰੋਗਰਾਮ ਅਗਲੀ ਖ਼ਬਰ ਸੱਤਪਾਲ ਸਿੰਘ ਕਾਲਾ ਖੰਡੇਬਾਦ ਬਣੇ ਟਰੱਕ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ
Ad Position 24