29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੱਤਪਾਲ ਸਿੰਘ ਕਾਲਾ ਖੰਡੇਬਾਦ ਬਣੇ ਟਰੱਕ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ

Ad Position 21
No active advertisement
ਅਜੀਤ ਡੈਸਕ 07-04-2026
ਲਹਿਰਾਗਾਗਾ, 6 ਅਪ੍ਰੈਲ (ਅਸ਼ੋਕ ਗਰਗ) - ਕਣਕ ਦੇ ਆਗਾਮੀ ਸੀਜ਼ਨ ਦੌਰਾਨ ਖ਼ਰੀਦ ਕੇਂਦਰਾਂ ਵਿਚੋਂ ਕਣਕ ਦੀ ਢੋਆ ਢੁਆਈ ਦੇ ਪ੍ਰਬੰਧਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਨਿਊ ਜਨਤਾ ਟਰੱਕ ਆਪਰੇਟਰਜ਼ ਯੂਨੀਅਨ ਲਹਿਰਾਗਾਗਾ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਟਰੱਕ ਅਪਰੇਟਰਾਂ ਵਲੋਂ ਸਰਬਸੰਮਤੀ ਨਾਲ ਸੱਤਪਾਲ ਸਿੰਘ ਕਾਲਾ ਖੰਡੇਬਾਦ ਨੂੰ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਭਤੀਜ ਲੱਕੀ ਗੋਇਲ, ਸ਼ੈਲਰ ਮਾਲਕ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਚਰਨਜੀਤ ਸ਼ਰਮਾ, ਆਮ ਆਦਮੀ ਪਾਰਟੀ ਦੇ ਯੂਥ ਆਗੂ ਅਜੇ ਕੁਮਾਰ ਠੋਲੀ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਸਤਪਾਲ ਸਿੰਘ ਕਾਲਾ ਖੰਡੇਬਾਦ ਨੂੰ ਪ੍ਰਧਾਨ ਦੀ ਕੁਰਸੀ 'ਤੇ ਬਿਠਾ ਕੇ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਸੱਤਪਾਲ ਸਿੰਘ ਕਾਲਾ ਖੰਡੇਬਾਦ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਲਈ ਸਮੂਹ ਟਰੱਕ ਆਪਰੇਟਰਾਂ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕੀਤਾ | ਪ੍ਰਧਾਨ ਚੁਣੇ ਜਾਣ ਉਪਰੰਤ ਸੱਤਪਾਲ ਸਿੰਘ ਖੰਡੇਬਾਦ ਨੇ ਆਪਣੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਸਥਾਨਕ ਦਫ਼ਤਰ ਵਿਖੇ ਪਹੁੰਚ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਟਰੱਕ ਯੂਨੀਅਨਾਂ ਦੇ ਸੂਬਾ ਪ੍ਰਧਾਨ ਅਜੇ ਸਿੰਗਲਾ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ, ਬਿੱਕਰ ਸਿੰਘ ਭੁੱਲਰ, ਭੁਪਿੰਦਰ ਸਿੰਘ ਭੂੱਪਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ, ਬਲਕਾਰ ਸਿੰਘ ਰਾਮਗੜ੍ਹ, ਮਨਿੰਦਰ ਸਿੰਘ ਲਦਾਲ, ਸੋਨੀ ਭੂਟਾਲ, ਪਰਮਿੰਦਰ ਖੋਖਰ, ਜਸਕਰਨ ਸਿੰਘ ਪਾਲੀ, ਇਕਬਾਲ ਸਿੰਘ ਸੇਖੂਵਾਸ, ਗੁਰਜੀਤ ਸਿੰਘ ਬਿੱਲੂ ਸਰਪੰਚ ਲਹਿਲ ਕਲਾਂ, ਜਸਪਾਲ ਸਿੰਘ ਕਾਲਾ ਸਰਪੰਚ ਤੇਗ ਬਹਾਦਰ ਨਗਰ ਲਹਿਲ ਕਲਾਂ, ਮਨਜਿੰਦਰ ਸਿੰਘ ਲਹਿਲ ਖੁਰਦ, ਹਰਪਾਲ ਸਿੰਘ ਸਰਪੰਚ ਸੰਗਤਪੁਰਾ, ਜੱਸੀ ਸਰਪੰਚ ਸੇਖੂਵਾਸ, ਕਾਲਾ ਸੇਖੂਵਾਸ, ਦੀਪੂ ਪੰਡਿਤ, ਮਨਜੀਤ ਨੰਬਰਦਾਰ, ਗੁਰਸੇਵਕ ਨੰਗਲਾ, ਭੋਲਾ ਫੌਜੀ ਕੋਟੜਾ, ਗੁਰਜੀਤ ਕੋਟੜਾ, ਪੀਤ ਕੋਟੜਾ, ਅਮਨਦੀਪ ਕੋਟੜਾ, ਜਗਜੀਵਨ ਸਿੰਘ ਸਰਪੰਚ ਲਹਿਲ ਖ਼ੁਰਦ ਤੋਂ ਇਲਾਵਾ ਹੋਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾ ਯੂਨੀਅਨ ਦੀ ਹੋਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਮੂਰਤੀ, ਹੋਰ ਧਾਰਮਿਕ ਮੂਰਤੀਆਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ 'ਤੇ...
Ad Position 24