ਸੁਨਾਮ ਊਧਮ ਸਿੰਘ ਵਾਲਾ, 6 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਰਸਮੀ ਉਦਘਾਟਨ ਤੋਂ ਪਹਿਲਾਂ ਹੀ ਸੁਰਖ਼ੀਆਂ 'ਚ ਰਹੇ ਸਥਾਨਕ ਬੱਸ ਸਟੈਂਡ ਨੇੜਲੇ ਬੀ-77 ਰੇਲਵੇ ਫਾਟਕ 'ਤੇ ਬਣੇ ਅੰਡਰ ਬਿ੍ਜ ਦੇ ਬਣਾਏ ਗਏ ਹਾਈਟ ਗੇਜ (ਭਾਰੀ ਅਤੇ ਉੱਚੇ ਵਾਹਨ ਲੰਘਣ ਤੋਂ ਬਣਾਏ ਗਏ) 'ਚ ਇਕ ਲਗਜਰੀ ਟੂਰ ਰੈਸਟ ਬੱਸ ਫਸਣ ਕਾਰਨ ਸਵਾਰੀਆ 'ਚ ਇਕ ਵਾਰ ਤਾਂ ਭਾ ਦੀ ਬਣ ਗਈ | ਅੱਜ ਦਿਨ ਵੇਲੇ ਚੰਡੀਗੜ੍ਹ ਤੋਂ ਸੁਨਾਮ ਇਕ ਸਮਾਗਮ 'ਚ ਸ਼ਾਮਿਲ ਹੋਣ ਲਈ ਸਵਾਰੀਆਂ ਲੈ ਕੇ ਆਈ ਇਕ ਨਿੱਜੀ ਕੰਪਨੀ ਦੀ ਬੱਸ ਜਿਵੇਂ ਹੀ ਅੰਡਰ ਬਿ੍ਜ 'ਚੋਂ ਦੀ ਲੰਘਣ ਲੱਗੀ ਤਾਂ ਲਗਜਰੀ ਬੱਸ ਆਮ ਬੱਸ ਤੋਂ ਉੱਚੀ ਹੋਣ ਕਾਰਨ ਅਚਾਨਕ ਹਾਈਟ ਗੇਜ 'ਚ ਫਸ ਗਈ | ਜਿਸ ਨਾਲ ਅੰਡਰ ਬਿ੍ਜ 'ਚ ਟਰੈਫ਼ਿਕ ਵੀ ਜਾਮ ਹੋ ਗਿਆ | ਜਿਸ 'ਤੇ ਸਵਾਰੀਆਂ ਨੂੰ ਸਮਾਨ ਸਮੇਤ ਬੱਸ 'ਚੋ ਬਾਹਰ ਕੱਢ ਕੇ ਬੱਸ ਨੂੰ ਵਾਪਸ ਕਰ ਕੇ ਬਾਹਰ ਕੱਢਿਆ ਗਿਆ |ਲੋਕਾਂ ਨੇ ਰੇਲਵੇ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੰਡਰ ਬਿ੍ਜ ਵਿੱਚ ਦੀ ਵੱਡੇ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ |