29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕੋਟੜਾ ਲਹਿਲ ਵਿਖੇ ਅੱਗ ਲੱਗਣ ਕਾਰਨ ਚਾਰ ਏਕੜ ਖੜ੍ਹੀ ਕਣਕ ਦੀ ਫ਼ਸਲ ਹੋਈ ਬਰਬਾਦ

Ad Position 21
No active advertisement
ਅਜੀਤ ਡੈਸਕ 07-04-2026
ਲਹਿਰਾਗਾਗਾ, 6 ਅਪ੍ਰੈਲ (ਅਸ਼ੋਕ ਗਰਗ)-ਲਹਿਰਾਗਾਗਾ-ਜਾਖ਼ਲ ਮੁੱਖ ਮਾਰਗ 'ਤੇ ਪੈਂਦੇ ਪਿੰਡ ਕੋਟੜਾ ਲਹਿਲ ਵਿਖੇ ਸੰਧੂ ਆਸ਼ਰਮ ਨੇੜੇ ਅੱਜ ਬਾਅਦ ਦੁਪਹਿਰ ਲਗਭਗ ਚਾਰ ਏਕੜ ਕਣਕ ਦੀ ਖੜ੍ਹੀ ਫ਼ਸਲ ਅੱਗ ਲੱਗਣ ਕਾਰਨ ਬਰਬਾਦ ਹੋ ਗਈ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ, ਕੋਟੜਾ ਲਹਿਲ ਦੇ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਕਰਮਜੀਤ ਸਿੰਘ ਪੁੱਤਰ ਭੂਰਾ ਸਿੰਘ ਨੇ ਭਾਵਕ ਹੁੰਦਿਆਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਜ਼ਮੀਨ ਉਸ ਨੇ ਠੇਕੇ 'ਤੇ ਲਈ ਹੋਈ ਸੀ ਜਿਸ ਵਿੱਚ ਅੱਜ ਸ਼ਾਮੀ ਪੰਜ ਕੁ ਵਜੇ ਅਚਨਚੇਤ ਅੱਗ ਲੱਗ ਗਈ, ਜਿਸ ਨੇ ਚੰਦ ਕੁ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਕੇ ਸਾਰੀ ਫ਼ਸਲ ਨੂੰ ਬਰਬਾਦ ਕਰ ਦਿੱਤਾ, ਪਿੰਡ ਵਿੱਚ ਸਪੀਕਰ 'ਤੇ ਬੋਲਣ ਕਾਰਨ ਲੋਕ ਵੱਡੀ ਗਿਣਤੀ ਵਿੱਚ ਟਰੈਕਟਰ ਅਤੇ ਹੋਰ ਸਾਧਨ ਲੈ ਕੇ ਮੌਕੇ 'ਤੇ ਪਹੁੰਚੇ, ਜਿਨ੍ਹਾਂ ਵੱਲੋਂ ਸਮਾਂ ਰਹਿੰਦਿਆਂ ਹੀ ਅੱਗ 'ਤੇ ਉਪ ਕਾਬੂ ਪਾ ਲਿਆ ਗਿਆ, ਜੇਕਰ ਲੋਕਾਂ ਵੱਲੋਂ ਅੱਗ ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਲਗਭਗ ਦੋ, ਢਾਈ ਸੌ ਏਕੜ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਜਾਣਾ ਸੀ, ਪੀੜਤ ਕਿਸਾਨ ਅਤੇ ਹਾਜ਼ਰ ਲੋਕਾਂ ਵੱਲੋਂ ਲਹਿਰਾਗਾਗਾ ਦੇ ਪ੍ਰਸ਼ਾਸਨ ਨੂੰ ਫਾਇਰ ਬਿ੍ਗੇਡ ਭੇਜਣ ਲਈ ਫ਼ੋਨ ਕੀਤਾ ਗਿਆ ਪਰ ਉੱਥੇ ਫਾਇਰ ਬਿ੍ਗੇਡ ਨਾ ਹੋਣ ਕਾਰਨ ਮੂਣਕ ਤੋਂ ਫਾਇਰ ਬਿ੍ਗੇਡ ਤਾਂ ਆ ਗਈ ਪਰ ਸਮੇਂ ਸਿਰ ਨਾ ਪਹੁੰਚ ਸਕੀ, ਉਦੋਂ ਤੱਕ ਲੋਕਾਂ ਵੱਲੋਂ ਅੱਗ ਉੱਪਰ ਕਾਬੂ ਪਾ ਲਿਆ ਗਿਆ ਸੀ, ਅੱਗ ਨਾਲ ਬਰਬਾਦ ਹੋਈ ਫ਼ਸਲ ਸਬੰਧੀ ਗੱਲ ਕਰਦਿਆਂ ਮੌਕੇ 'ਤੇ ਪਹੁੰਚੇ ਗੁਰਤੇਜ ਸਿੰਘ ਕੋਟੜਾ ਸਾਬਕਾ ਚੇਅਰਮੈਨ ਅਤੇ ਗੁਰਦੀਪ ਸਿੰਘ ਕੋਟੜਾ ਸਾਬਕਾ ਚੇਅਰਮੈਨ ਨੇ ਪੰਜਾਬ ਸਰਕਾਰ ਤੋਂ ਨੁਕਸਾਨੀ ਫ਼ਸਲ ਦੇ ਯੋਗ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਪੀੜਤ ਕਿਸਾਨ ਦਾ ਲਗਭਗ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਸਰਕਾਰ ਵੱਲੋਂ ਕਿਸਾਨ ਦੀ ਹਰ ਸੰਭਵ ਸੰਭਵ ਮਦਦ ਕੀਤੀ ਜਾਵੇ, ਮੌਕੇ ਪਰ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਲਹਿਰਾ, ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ, ਪਟਵਾਰੀ ਰਾਜਵੀਰ ਕੌਰ ਅਤੇ ਹੋਰ ਕਰਮਚਾਰੀ ਸਮੇਂ ਸਿਰ ਪਹੁੰਚ ਚੁੱਕੇ ਸਨ, ਜਿਨ੍ਹਾਂ ਨੇ ਪੀੜਿਤ ਕਿਸਾਨ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਨੁਕਸਾਨੀ ਫ਼ਸਲ ਦੀਆਂ ਗਿਰਦਾਵਰੀਆਂ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਵਿਸ਼ਵਾਸ ਦਵਾਇਆ |
Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵਲੋਂ ਸਕੂਲਾਂ ਤੇ ਡੀਪੂ ਦੀ ਅਚਾਨਕ ਜਾਂਚ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਕੀਤੀ ਨਾਅਰੇਬਾਜ਼ੀ
Ad Position 24