ਲਹਿਰਾਗਾਗਾ, 7 ਅਪ੍ਰੈਲ (ਅਸ਼ੋਕ ਗਰਗ)-ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਲਹਿਲ ਖ਼ੁਰਦ ਦੇ ਬੀ.ਐਡ ਦੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਪਿ੍ੰਸੀਪਲ ਡਾਕਟਰ ਸੀਮਾ ਗਰਗ ਨੇ ਦੱਸਿਆ ਕਿ ਧਰਮਿੰਦਰ ਸ਼ਰਮਾ ਪੁੱਤਰ ਰਤਨ ਲਾਲ ਨੇ 95.33% ਅੰਕ ਪ੍ਰਾਪਤ ਕਰ ਕੇ ਪਹਿਲਾ, ਹਰਮਨਦੀਪ ਕੌਰ ਪੁੱਤਰੀ ਰਣਧੀਰ ਸਿੰਘ ਨੇ 95% ਅੰਕ ਤੇ ਸ਼ਪਿੰਦਰ ਕੋਰ ਪੁੱਤਰੀ ਮਿੱਠੂ ਸਿੰਘ ਨੇ 95% ਅੰਕ ਲੈ ਕੇ ਦੂਸਰਾ ਅਤੇ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ 95% ਅੰਕ, ਭਾਵਨਾ ਰਾਣੀ ਪੁੱਤਰੀ ਜੀਵਨ ਕੁਮਾਰ ਨੇ 94.66% ਅੰਕ, ਮਨੀਸ਼ਾ ਰਾਣੀ ਪੁੱਤਰੀ ਜਗਸੀਰ ਸਿੰਘ ਨੇ 94.66% ਅੰਕ ਅਤੇ ਗੀਤੀਕਾ ਜੈਨ ਪੁੱਤਰੀ ਜੀਵਨ ਕੁਮਾਰ ਨੇ 94.66% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਬਾਕੀ ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਲੈ ਕੇ ਸ਼ਾਨਦਾਰ ਨਤੀਜਾ ਹਾਸਿਲ ਕੀਤਾ | ਕਾਲਜ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਸਖ਼ਤ ਮਿਹਨਤ ਕਰ ਕੇ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਨ ਤੇ ਇਹ ਨਤੀਜਾ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ |