ਸੰਗਰੂਰ, 7 ਅਪ੍ਰੈਲ (ਧੀਰਜ ਪਸ਼ੌਰੀਆ) - ਅਗਰਵਾਲ ਸਭਾ ਸੰਗਰੂਰ ਦਾ ਜਨਰਲ ਇਜਲਾਸ ਅਤੇ ਸਨਮਾਨ ਸਮਾਰੋਹ ਅਗਰਵਾਲ ਧਰਮਸ਼ਾਲਾ ਵਿਖੇ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਦੀ ਅਗਵਾਈ ਵਿੱਚ ਹੋਇਆ | ਇਸ ਦੌਰਾਨ ਅਗਰਵਾਲ ਮੈਰਿਜ ਕਮੇਟੀ ਦੇ ਮੈਂਬਰਾਂ ਰਜਿੰਦਰ ਅਗਰਵਾਲ, ਪ੍ਰੇਮ ਗਰਗ, ਕਿ੍ਸ਼ਨ ਗਰਗ ਸੁਰਿੰਦਰ ਕਾਂਸਲ, ਚਮਨ ਲਾਲ, ਪਵਨ ਗਰਗ, ਅਗਰਵਾਲ ਬੁੱਕ ਬੈਂਕ ਚਲਾ ਰਹੇ ਮਾਸਟਰ ਕੁਲਦੀਪ ਕੁਮਾਰ, ਰੋਜ਼ਾਨਾ ਯੋਗਾ ਅਭਿਆਸ ਦੀਆਂ ਕਲਾਸਾਂ ਲਗਾ ਰਹੇ ਮਾਸਟਰ ਪਵਨ ਗਰਗ ਨੂੰ ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਲਈ ਅਗਰਵਾਲ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਬੱਦਰੀ ਜਿੰਦਲ ਨੇ ਦੱਸਿਆ ਕਿ ਅਗਰਵਾਲ ਸਭਾ ਦੇ ਸਾਰੇ ਮੈਂਬਰਾਂ ਦੇ ਜਲਦ ਹੀ ਪਹਿਚਾਣ ਕਾਰਡ ਬਣਾਏ ਜਾਣਗੇ | ਇਸ ਮੌਕੇ ਸਭਾ ਦੇ ਸੈਕਟਰੀ ਸ਼ੀਸ਼ਨ ਗਰਗ, ਰਾਜੀਵ ਜਿੰਦਲ ਇਤਿਹਾਸਕਾਰ, ਕੈਮਿਸਟ ਐਸੋਸੀਏਸ਼ਨ ਪ੍ਰਧਾਨ ਪ੍ਰੇਮ ਚੰਦ ਗਰਗ, ਮੋਹਨ ਲਾਲ, ਉਦੇਸ਼ ਗੋਇਲ, ਜਗਨ ਨਾਥ ਗੋਇਲ, ਪਾਲੀ ਰਾਮ ਬਾਂਸਲ, ਐਡਵੋਕੇਟ ਪਵਨ ਗਰਗ, ਅਭਿਮਨੂੰ ਜਿੰਦਲ, ਵਿਸ਼ਾਲ ਗੁਪਤਾ, ਨਰਾਤਾ ਰਾਮ, ਹਰੀਓਮ ਜਿੰਦਲ, ਪ੍ਰਮੋਦ ਕੁਮਾਰ, ਅਨਿਲ ਕੁਮਾਰ, ਕਿ੍ਸ਼ਨ ਗਰਗ ਸਾਬਕਾ ਨਗਰ ਕੌਂਸਲਰ, ਗੋਪਾਲ ਦਾਸ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਮੌਜੂਦ ਸਨ |