10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੀ.ਆਰ.ਟੀ.ਸੀ. ਦੀਆਂ ਬੱਸਾਂ ਨਾ ਰੁਕਣ ਕਾਰਨ ਕੁਲਾਰ-ਖੁਰਦ, ਚੱਠੇ-ਨੱਕਟੇ ਤੇ ਭਰੂਰ ਵਾਸੀਆਂ ਵਲੋਂ ਧਰਨਾ <br/>

Ad Position 21
No active advertisement
ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਇੰਸਪੈਕਟਰ ਜਸਵਿੰਦਰ ਕੌਰ ਅਤੇ ਬੱਸ ਦੇ ਡਰਾਈਵਰ ਕੰਡਕਟਰ ਨਾਲ ਬਹਿਸਬਾਜ਼ੀ ਕਰਦੇ ਹੋਏ ਲੋਕ | ਤਸਵੀਰਾਂ : ਭੁੱਲਰ <br/> 08-04-2026
ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਨੇੜਲੇ ਪਿੰਡ ਕੁਲਾਰ ਖੁਰਦ,ਚੱਠੇ-ਨੱਕਟੇ ਅਤੇ ਭਰੂਰ ਵਾਸੀਆਂ ਵੱਲੋਂ ਸਰਪੰਚ ਹਰਿੰਦਰ ਸਿੰਘ ਸਰਾਓ ਦੀ ਅਗਵਾਈ ਵਿਚ ਪੀ.ਆਰ.ਟੀ.ਸੀ. ਦੀਆਂ ਬੱਸਾਂ ਨਾਂ ਰੁਕਣ ਦੇ ਰੋਸ ਵਜੋਂ ਕੁਲਾਰ ਖੁਰਦ ਦੇ ਬੱਸ ਅੱਡੇ 'ਤੇ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਸਰਪੰਚ ਹਰਿੰਦਰ ਸਿੰਘ ਸਰਾਓ ਕੁਲਾਰ ਖੁਰਦ, ਬੁੱਧ ਸਿੰਘ ਪੰਚ, ਹਰਿੰਦਰ ਸਿੰਘ ਚੱਠੇ ਨੱਕਟੇ, ਸਮਾਜਸੇਵੀ ਸੱਤਪਾਲ ਕੁਲਾਰ ਖੁਰਦ ਨੇ ਕਿਹਾ ਕਿ ਪਿੰਡ ਕੁਲਾਰ ਖੁਰਦ ਅਤੇ ਚੱਠੇ ਨੱਕਟੇ ਦੇ ਬੱਸ ਅੱਡਿਆਂ 'ਤੇ ਬੱਸਾਂ ਨਾਂ ਰੁਕਣ ਕਾਰਨ ਲੋਕ ਲੰਮਾ ਸਮਾਂ ਖੱਜਲ-ਖੁਵਾਰ ਹੁੰਦੇ ਰਹਿੰਦੇ ਹਨ | ਜਿਸ ਕਾਰਨ ਜਿੱਥੇ ਸਕੂਲ ਕਾਲਜਾਂ ਵਿਚ ਪੜ੍ਹਨ ਵਾਲੇ ਬੱਚੇ ਲੇਟ ਹੋ ਜਾਂਦੇ ਹਨ ਉੱਥੇ ਹੀ ਦੂਰ ਨੇੜੇ ਆਉਣ ਜਾਣ ਲਈ ਵੀ ਲੋਕਾਂ ਨੂੰ ਦਿੱਕਤ ਆਉਂਦੀ ਹੈ | ਇਕੱਠੇ ਹੋਏ ਉਕਤ ਪਿੰਡਾਂ ਦੇ ਵਾਸੀਆਂ ਨੇ ਪੀ ਆਰ ਟੀ ਸੀ ਦੀਆਂ ਬੱਸਾਂ ਰੋਕ ਕੇ ਕੰਡਕਟਰਾਂ ਅਤੇ ਡਰਾਇਵਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦਾ ਬੱਸਾਂ ਰੋਕਣ ਨੂੰ ਲੈ ਕੇ ਅਜਿਹਾ ਹੀ ਅੜੀਅਲ ਰਵੱਈਆ ਰਿਹਾ ਤਾਂ ਮਜਬੂਰ ਹੋਕੇ ਤਿੱਖਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀ ਕੀਤਾ ਜਾਵੇਗਾ | ਪੁਲਿਸ ਥਾਣਾ ਸਦਰ ਸੰਗਰੂਰ ਦੇ ਐਸ.ਐੱਚ.ਓ. ਇੰਸਪੈਕਟਰ ਜਸਵਿੰਦਰ ਕੌਰ ਨੇ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਮੰਗਾਂ ਬਿਲਕੁਲ ਜਾਇਜ਼ ਹਨ ਪਰ ਹੁੱਲੜਬਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ | ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ | ਇਸ ਸਬੰਧੀ ਜਦੋਂ ਪੀ.ਆਰ.ਟੀ.ਸੀ. ਦੇ ਉੱਚ ਅਧਿਕਾਰੀ ਗੁਰਬਖ਼ਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸਾਂ ਦੀ ਘਾਟ ਕਾਰਨ ਇਹ ਮੁਸ਼ਕਿਲ ਆ ਰਹੀ ਸੀ ਪਰ ਹੁਣ ਨਵੀਆਂ ਬੱਸਾਂ ਆ ਗਈਆਂ ਹਨ ਅਤੇ ਜਲਦ ਹੀ ਇਸ ਮੁਸ਼ਕਿਲ ਤੋਂ ਉਕਤ ਪਿੰਡਾਂ ਦੇ ਵਾਸੀਆਂ ਨੂੰ ਨਿਜਾਤ ਮਿਲ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਦਾ ਗ੍ਰੈਡ ਪ੍ਰੀ ਸਕੂਲ ਨੇ ਪਾਰਕ ਵਿਚ ਲਗਾਇਆ ਮੇਲਾ <br/> ਅਗਲੀ ਖ਼ਬਰ ਸਿਹਤ ਵਿਭਾਗ ਸੰਗਰੂਰ ਨੇ ਨਰਸਿੰਗ ਸਕੂਲ ਵਿੱਚ 'ਵਿਸ਼ਵ ਸਿਹਤ ਦਿਵਸ' ਮਨਾਇਆ <br/>
Ad Position 24