10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਦਾ ਗ੍ਰੈਡ ਪ੍ਰੀ ਸਕੂਲ ਨੇ ਪਾਰਕ ਵਿਚ ਲਗਾਇਆ ਮੇਲਾ <br/>

Ad Position 21
No active advertisement
ਅਜੀਤ ਡੈਸਕ 08-04-2026
ਸੰਗਰੂਰ, 7 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਨਵੀਆਂ ਅਤੇ ਦਿਲਚਸਪ ਪੈੜਾਂ ਪਾ ਰਹੇ ਦਾ ਗ੍ਰੈਡ ਪ੍ਰੀ ਸਕੂਲ ਸੰਗਰੂਰ ਵਲੋਂ ਸਥਾਨਕ ਸਿਟੀ ਪਾਰਕ ਵਿਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਵਿਚ ਬੱਚੇ, ਮਾਪੇ ਅਤੇ ਸ਼ਹਿਰ ਦੀਆਂ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸੀ. ਟੀ ਯੂਨੀਵਰਸਿਟੀ ਅਤੇ ਦਾ ਜਿਸਟ ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਅਤੇ ਸਮਾਜ ਨੂੰ ਸਿਹਤਮੰਦ ਜੀਵਨਸ਼ੈਲੀ, ਖੇਡਾਂ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਸੀ | ਸਮਾਗਮ ਵਿਚ ਸੁਖਦੇਵ ਸਿੰਘ ਡੀ.ਐੱਸ.ਪੀ ਸੰਗਰੂਰ, ਡਾ. ਅਮਨਦੀਪ ਸਿੰਘ ਤਾਂਗੜੀ ਡਾਇਰੈਕਟਰ ਸੀ.ਟੀ ਯੂਨੀਵਰਸਿਟੀ, ਅਰਸ਼ਦੀਪ ਸਿੰਘ ਗੋਸਲ ਡਾਇਰੈਕਟਰ ਦਾ ਗ੍ਰੈਡ ਪ੍ਰੀ ਸਕੂਲ, ਹਰਨਵਜੋਤ ਕੌਰ ਗੋਸਲ ਐਮ.ਡੀ ਦਾ ਗ੍ਰੈਡ ਪ੍ਰੀ ਸਕੂਲ, ਡਾ. ਜੋਤੀ ਗੁਪਤਾ ਸੰਚਾਲਕ, ਦਾ ਜਿਸਟ ਅਤੇ ਐਮ.ਡੀ ਦਾ ਗ੍ਰੈਡ ਪ੍ਰੀ ਸਕੂਲ, ਵਿਸ਼ਾਲ ਗੋਇਲ ਐਡਵੋਕੇਟ, ਪਰਮਜੀਤ ਸਿੰਘ ਢੀਂਡਸਾ, ਸੁਖਦੇਵ ਸਿੰਘ ਚੀਮਾ, ਸੁਰਿੰਦਰ ਸ਼ਰਮਾ, ਸੁਮੀਰ ਫੱਤਾ ਐਡਵੋਕੇਟ , ਰਾਜੀਵ ਜਿੰਦਲ, ਬਲਵਿੰਦਰ ਜਿੰਦਲ, ਨਿਵਾਸ ਸ਼ਰਮਾ, ਰਮਿਤ ਪਾਠਕ ਐਡਵੋਕੇਟ, ਸੁਖਮਿੰਦਰ ਸਿੰਘ ਭੱਠਲ, ਅਨੋਖ ਸਿੰਘ ਵਿਰਕ, ਸ਼ਸੀ ਬਾਲਾ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਪਰਮਿੰਦਰ ਜੋਸ਼ੀ, ਡਾ. ਕਿਰਨ ਬਾਲੀ, ਡਾ. ਭੁਪਿੰਦਰ ਰੋਮਾਨਾ, ਕੁਲਵੰਤ ਕਸ਼ਕ, ਰਾਜ ਕੁਮਾਰ ਅਰੋੜ, ਅਮਰਜੀਤ ਸਿੰਘ ਖਹਿਰਾ, ਡਾ, ਇੰਦਰਜੋਤ ਕੌਰ, ਡਾ. ਇੰਦਰਮਨਜੋਤ ਸਿੰਘ, ਪਵਿੱਤਰ ਸਿੰਘ ਫਾਇਰ ਅਫਸਰ, ਜੀਤ ਹਰਜੀਤ, ਗਾਇਕ ਸਤਨਾਮ ਪੰਜਾਬੀ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ | ਸਮਾਗਮ ਦੌਰਾਨ ਘੋੜ ਸਵਾਰੀ, ਜੂਡੋ ਕਰਾਟੇ, ਬਾਸਕਿੱਟ ਬਾਲ, ਵਾਲੀਬਾਲ, ਫੁੱਟਬਾਲ ਅਤੇ ਹੋਰ ਖੇਡਾਂ ਦਾ ਦਰਸ਼ਕਾਂ ਨੇ ਆਨੰਦ ਮਾਣਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਥੋੜੇ੍ਹ ਹੀ ਸਮੇਂ ਵਿਚ ਇਸ ਸਕੂਲ ਨੇ ਮਾਪਿਆਂ ਵਿਚ ਵਿਸ਼ਵਾਸ ਪੈਦਾ ਕਰ ਲਿਆ ਹੈ ਜਿਸ ਕਾਰਨ ਬੱਚਿਆਂ ਅਤੇ ਮਾਪਿਆਂ ਦੀ ਰੁਚੀ ਇਸ ਸਕੂਲ ਵੱਲ ਵਧ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ ਅਤੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਪੀ.ਆਰ.ਟੀ.ਸੀ. ਦੀਆਂ ਬੱਸਾਂ ਨਾ ਰੁਕਣ ਕਾਰਨ ਕੁਲਾਰ-ਖੁਰਦ, ਚੱਠੇ-ਨੱਕਟੇ ਤੇ ਭਰੂਰ ਵਾਸੀਆਂ ਵਲੋਂ ਧਰਨਾ <br/>
Ad Position 24