08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨੰਬਰਦਾਰਾਂ ਨੇ ਮੰਗਾਂ ਨਾ ਮੰਨੇ ਜਾਣ ਉੱਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 09-04-2026
ਸੰਗਰੂਰ, 8 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਪੰਜਾਬ ਨੰਬਰਦਾਰਾਂ ਯੂਨੀਅਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅਕਾਲਗੜ੍ਹ ਸਾਹਿਬ ਬਰਨਾਲਾ ਕੈਂਚੀਆਂ ਵਿਖੇ ਹੋਈ | ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੰਬਰਦਾਰਾਂ ਦੀ ਮੰਗਾਂ ਨੰਬਰਦਾਰੀ ਜੱਦੀ ਪੁਸ਼ਤੀ ਅਤੇ ਮਾਣਭੱਤਾ ਦੁੱਗਣਾ ਕਰਨਾ ਨਹੀਂ ਮੰਨਦੀ ਤਾਂ ਜਲਦੀ ਹੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਪੱਕੇ ਤੌਰ ਉੱਤੇ ਘਿਰਾਓ ਕੀਤਾ ਜਾਵੇਗਾ | ਮੀਟਿੰਗ ਵਿੱਚ ਸਵਰਗੀ ਨੰਬਰਦਾਰ ਕੁਲਦੀਪ ਸਿੰਘ ਬੇਲੇਵਾਲ ਦੇ ਸਪੁੱਤਰ ਸ. ਅਮਿ੍ਤਪਾਲ ਸਿੰਘ ਬੇਲੇਵਾਲ ਨੂੰ ਨੰਬਰਦਾਰ ਬਣ ਕੇ ਪੰਜਾਬ ਬਾਡੀ ਵਿੱਚ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਵਧਾਈ ਦਿੱਤੀ | ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨਮੋਲ, ਨਛੱਤਰ ਸਿੰਘ ਤੋਲਾਵਾਲ, ਦਲਵਾਰਾ ਸਿੰਘ ਕਾਂਝਲਾ, ਸੁਖਪਾਲ ਸਿੰਘ ਮੰਗਵਾਲ, ਪਰਮਜੀਤ ਸਿੰਘ ਕਿਲਾ ਭਰੀਆ, ਭਰਪੂਰ ਸਿੰਘ ਗਹਿਲਾ ਤੋਂ ਇਲਾਵਾ ਸੁਖਵਿੰਦਰ ਸਿੰਘ ਲੌਂਗੋਵਾਲ, ਜਸਪਾਲ ਸਿੰਘ ਕਾਂਝਲਾ, ਪਿਆਰਾ ਸਿੰਘ ਬਖਸੀਵਾਲਾ, ਗੁਰਤੇਜ ਸਿੰਘ ਸਤੌਜ, ਸੁਖਵਿੰਦਰ ਸਿੰਘ ਸੰਗਰੂਰ, ਰਵਿੰਦਰ ਸਿੰਘ ਲਿੱਦੜਾ, ਕੁਲਦੀਪ ਸਿੰਘ ਬਾਲੀਆ, ਸੁਖਜਿੰਦਰ ਸਿੰਘ ਬਾਲੀਆ, ਸੁਖਮਿੰਦਰ ਸਿੰਘ ਖੇੜੀ, ਰਜਿੰਦਰ ਸਿੰਘ ਤੋਲਾਵਾਲ, ਆਤਮਾ ਸਿੰਘ ਬੇਲੇਵਾਲ, ਜਸਵੀਰ ਸਿੰਘ ਸੇਰੋਂ, ਸੁਖਮਿੰਦਰ ਸਿੰਘ ਮੌੜਾ, ਪ੍ਰਦਮ ਸਿੰਘ ਬਟੂਹਾ, ਹਰੀ ਸਿੰਘ ਈਲਵਾਲ, ਜਸਵਿੰਦਰ ਸਿੰਘ ਬੰਗਵਾਲੀ, ਸਮਸ਼ੇਰ ਸਿੰਘ ਬਲਵਾੜਲ ਕਲਾਂ, ਨਛੱਤਰ ਸਿੰਘ ਦਿੱਤੂਪੁਰ, ਬਲਵੀਰ ਸਿੰਘ ਈਲਵਾਲ ਅਤੇ ਕਿ੍ਸ਼ਨ ਸਿੰਘ ਰੂਪਾਹੇੜੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ ਮਲੇਰਕੋਟਲਾ ਦੀ ਇਕਾਈ ਦੀ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਆਦਰਸ਼ ਸਕੂਲਾਂ ਦੇ ਲਟਕਦੇ ਮਸਲੇ ਜਲਦੀ ਹੱਲ ਕਰਾਂਗੇ - ਵਿੱਤ ਮੰਤਰੀ ਚੀਮਾ
Ad Position 24