10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰਜਵਾਹੇ 'ਤੇ ਓਵਰ ਬਰਿੱਜ ਬਣਨ ਦਾ ਮਾਮਲਾ ਹਾਈਕੋਰਟ ਪੁੱਜਿਆ

Ad Position 21
No active advertisement
ਅਜੀਤ ਡੈਸਕ 10-04-2026
ਧੂਰੀ, 9 ਅਪੈ੍ਰਲ (ਲਖਵੀਰ ਸਿੰਘ ਧਾਂਦਰਾ)-ਸਥਾਨਕ ਸ਼ਹਿਰ ਅੰਦਰ ਸ਼ੇਰੋ ਰਜਵਾਹੇ ਉੱਪਰ ਕਰੀਬ 55 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਿਹਾ ਰੇਲਵੇ ਓਵਰ ਬਰਿੱਜ ਉਸਾਰੀ ਸ਼ੁਰੂ ਤੋਂ ਪਹਿਲਾਂ ਹੀ ਰਜਵਾਹੇ ਕਿਨਾਰੇ ਵੱਸਦੇ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਵਿਵਾਦਾਂ 'ਚ ਆਉਣ ਤੋਂ ਬਾਅਦ ਹੁਣ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਪੁੱਜਣ ਕਾਰਨ ਪੁਲ ਦੀ ਉਸਾਰੀ ਦਾ ਕਾਰਜ ਲਮਕਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ ਅਤੇ ਪੁਲ ਦੀ ਉਸਾਰੀ ਦੇ ਵਿਰੋਧ 'ਚ ਪਾਈ ਗਈ ਲੋਕ ਹਿੱਤ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਸਬੰਧਤ ਧਿਰਾਂ ਵਲੋਂ ਜਵਾਬ ਦਾਵਾ ਦਾਇਰ ਕਰਨ ਲਈ ਸਮਾਂ ਮੰਗਣ 'ਤੇ ਅਦਾਲਤ ਨੇ ਨੋਟਿਸ ਆਫ ਮੋਸ਼ਨ ਜਾਰੀ ਕਰਦਿਆਂ ਅਗਲੀ ਪੇਸ਼ੀ 22 ਅਪੈ੍ਰਲ ਨਿਰਧਾਰਿਤ ਕੀਤੀ ਹੈ | ਪਟੀਸ਼ਨਕਰਤਾ ਅੰਮਿ੍ਤਰੂਪ ਸਿੰਘ ਧਾਲੀਵਾਲ ਨੇ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ 'ਚ ਦਾਇਰ ਕੀਤੀ ਲੋਕ ਹਿੱਤ ਪਟੀਸ਼ਨ ਬਾਰੇ ਦੱਸਦਿਆਂ ਧੂਰੀ ਸ਼ਹਿਰ ਦੇ ਰਿਹਾਇਸ਼ੀ ਖੇਤਰ 'ਚੋਂ ਲੰਘਦੇ ਸ਼ੇਰੋ ਰਜਵਾਹੇ 'ਤੇ ਓਵਰ ਬਰਿੱਜ ਬਣਾਉਣ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪੁਲ ਦੇ ਨਿਰਮਾਣ ਕਾਰਨ ਜਿੱਥੇ 250 ਤੋਂ ਵਧੇਰੇ ਹਰੇ ਭਰੇ ਦਰਖਤਾਂ ਦਾ ਉਜਾੜਾ ਹੋਵੇਗਾ, ਉੱਥੇ ਓਵਰ ਬਰਿੱਜ ਦੀ ਉਸਾਰੀ ਦੀ ਲਾਗਤ ਪਹਿਲਾਂ ਤਜਵੀਜ਼ ਅਧੀਨ ਅੰਡਰ ਬਰਿੱਜ ਦੇ ਖ਼ਰਚ ਹੋਣ ਵਾਲੇ ਕਰੀਬ 11 ਕਰੋੜ ਦੇ ਮੁਕਾਬਲੇ ਕਰੀਬ 55 ਕਰੋੜ ਰੁਪੈ ਲਾਗਤ ਆਵੇਗੀ, ਜਦੋਂਕਿ ਲੋਹਾ ਬਜਾਰ ਵਾਲੇ ਪਾਸੇ ਰੇਲ ਕਰਾਸਿੰਗ 'ਤੇ ਪੁਲ ਦੀ ਤਜਵੀਜ਼ ਸਿਰਫ਼ ਦੁਕਾਨਦਾਰਾਂ ਨੂੰ ਖ਼ੁਸ਼ ਕਰਨ ਲਈ ਬਦਲੀ ਗਈ, ਜਿਨ੍ਹਾਂ ਵਲੋਂ ਲੋਹਾ ਬਜਾਰ ਅੰਦਰ ਕਥਿਤ ਤੌਰ 'ਤੇ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ | ਪਟੀਸ਼ਨ ਕਰਤਾ ਨੇ ਕਿਹਾ ਕਿ ਰਜਵਾਹੇ ਤੇ ਪੁਲ ਬਣਾਉਣ ਦੀ ਸਰਕਾਰੀ ਤਜਵੀਜ਼ ਦਾ ਲੋਕਾਂ ਵੱਲੋਂ ਵਿਰੋਧ ਕਰਨ ਅਤੇ ਉੱਚ ਅਧਿਕਾਰੀਆਂ ਕੋਲ ਲਿਖਤੀ ਵਿਰੋਧ ਦਰਜ਼ ਕਰਵਾਉਣ ਦੇ ਬਾਵਜੂਦ ਰਜਵਾਹੇ ਉੱਪਰ ਓਵਰ ਬਰਿੱਜ ਬਣਨ ਨਾਲ ਸਟੇਅ ਹਾਈਵੇਅ ਤੇ ਸਥਿਤ ਰੇਲਵੇ ਕਰਾਸਿੰਗ ਉੱਪਰ ਟਰੈਫ਼ਿਕ ਸਮੱਸਿਆ ਦਾ ਹੱਲ ਸੰਭਵ ਨਹੀਂ, ਕਿਉਂਕਿ ਓਵਰ ਬਰਿੱਜ ਦੇ ਨਿਰਮਾਣ ਦੇ ਬਾਵਜੂਦ ਰੇਲ ਕਰਾਸਿੰਗ ਜਾਰੀ ਰਹੇਗੀ, ਜਿਸ ਕਰ ਕੇ ਸ਼ਹਿਰ ਦੇ ਲੋਹਾ ਬਜਾਰ ਵਾਲੀ ਰੇਲਵੇ ਕਰਾਸਿੰਗ 'ਤੇ ਤਜਵੀਜ਼ ਅਧੀਨ ਪੁਲ ਲੋਕ ਹਿੱਕ 'ਚ ਨਹੀਂ ਹੋਵੇਗਾ | ਪਟੀਸ਼ਨਰ ਨੇ ਰਜਵਾਹੇ 'ਤੇ ਓਵਰ ਬਰਿੱਜ ਦੇ ਨਿਰਮਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਰਜਵਾਹੇ 'ਤੇ ਪੁਲ ਬਣਨ ਨਾਲ ਰਿਹਾਇਸ਼ੀ ਖੇਤਰ 'ਚ ਪਾਣੀ ਭਰਨ ਦੇ ਖ਼ਦਸ਼ਿਆਂ ਨਾਲ ਲੋਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ | ਦੱਸਣਯੋਗ ਹੈ ਕਿ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰ ਦੇ ਆਖ਼ਰੀ ਬਜਟ ਸੈਸ਼ਨ ਦੌਰਾਨ ਸ਼ਹਿਰ ਦੇ ਲੋਹਾ ਬਜਾਰ ਵਾਲੀ ਰੇਲਵੇ ਕਰਾਸਿੰਗ 'ਤੇ ਬਣਨ ਵਾਲੇ ਅੰਡਰ ਬਰਿੱਜ ਲਈ ਫ਼ੰਡ ਰਾਖਵੇਂ ਰਖਵਾ ਦਿੱਤੇ ਸਨ, ਪਰ ਪੰਜਾਬ 'ਚ ਸੱਤਾ ਤਬਦੀਲੀ ਹੋਣ ਕਾਰਨ ਇਹ ਪੁਲ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ |
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੀ ਅਗਵਾਈ ਹੇਠ ਮੁੜ ਸਰਕਾਰ ਬਣਾਵਾਂਗੇ - ਮੀਤ ਹੇਅਰ ਅਗਲੀ ਖ਼ਬਰ ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਅਨਾਜ ਮੰਡੀ ਧੂਰੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
Ad Position 24