09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੋਕਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਇੱਕ ਅਹਿਮ ਕੜੀ ਹੈ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਨਿਯੁਕਤ ਕੋਰ ਗਰੁੱਪ ਮੈਂਬਰ - ਨਦੀਮ ਅਨਵਾਰ ਖਾਂ

Ad Position 21
No active advertisement
ਅਜੀਤ ਡੈਸਕ 10-04-2026
ਮਲੇਰਕੋਟਲਾ, 9 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਹਿਉਮਨ ਰਾਈਟਸ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਕੇ.ਏ.ਪੀ.ਸਿਨਹਾ ਚੀਫ਼ ਸੈਕਟਰੀ ਪੰਜਾਬ, ਸ੍ਰੀ ਐੱਚ.ਰਾਜੇਸ਼ ਪ੍ਰਸ਼ਾਦ ਚੀਫ਼ ਸੈਕਟਰੀ ਚੰਡੀਗੜ੍ਹ, ਸ੍ਰੀ ਗੌਰਵ ਯਾਦਵ ਡਾਇਰੈਕਟਰ ਜਰਨਲ ਆਫ਼ ਪੁਲਿਸ ਪੰਜਾਬ, ਡਾ. ਸਾਗਰ ਪ੍ਰੀਤ ਹੁੱਡਾ ਡਾਇਰੈਕਟਰ ਜਰਨਲ ਆਫ਼ ਪੁਲਿਸ ਚੰਡੀਗੜ੍ਹ ਅਤੇ ਹਾਲ ਵਿੱਚ ਪੰਜਾਬ ਤੋਂ ਨਿਯੁਕਤ ਕੀਤੇ ਗਏ ਕੋਰ ਗਰੁੱਪ ਮੈਂਬਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਸਥਾਰ ਨਾਲ ਉਨ੍ਹਾਂ ਨੂੰ ਆਪਣੇ ਰੋਲ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਮਲੇਰਕੋਟਲਾ ਤੋਂ ਚੁਣੇ ਗਏ ਕੋਰ ਗਰੁੱਪ ਮੈਂਬਰ ਸਾਹਿਬਜ਼ਾਦਾ ਨਦੀਮ ਅਨਵਾਰ ਖਾਂ ਨੇ ਦੱਸਿਆ ਕਿ ਕਮਿਸ਼ਨ ਨੇ ਹਾਜ਼ਰ ਕੋਰ ਗਰੁੱਪ ਮੈਂਬਰਾਂ ਨੂੰ ਦੱਸਿਆ ਕਿ ਉਹ ਲੋਕਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਇੱਕ ਅਹਿਮ ਕੜੀ ਵਜੋਂ ਕੰਮ ਕਰਨਗੇ | ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਨ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਵਿੱਚ ਮਦਦ ਕਰਨ | ਕੋਰ ਗਰੁੱਪ ਮੈਂਬਰਾਂ ਨੂੰ ਇੱਕ ਨਵਾਂ ਨਾਂ 'ਹਿਊਮਨ ਰਾਈਟਸ ਡਿਫੈਂਡਰ' ਦਿੱਤਾ ਗਿਆ ਜਿਸ ਦਾ ਮਤਲਬ ਕਿ ਉਹ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕਮਿਸ਼ਨ ਦੇ ਮਿਸ਼ਨ ਅਤੇ ਮੂਲ ਸੰਦੇਸ਼ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਨ | ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਮੈਂਬਰਾਂ ਨੂੰ ਇਮਾਨਦਾਰੀ ਨਿਰਪੱਖਤਾ ਅਤੇ ਸਮਰਪਣ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਕੰਮ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ ਬਲਕਿ ਇੱਕ ਸਮਾਜ ਸੇਵਾ ਹੈ ਅਤੇ ਉਹ ਸਮਾਜ 'ਚ ਸਕਰਾਤਮਕ ਬਦਲਾਅ ਲਿਆਉਣ ਵਿੱਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਮਲੇਰਕੋਟਲਾ ਤੋਂ ਚੁਣੇ ਗਏ ਕੋਰ ਗਰੁੱਪ ਮੈਂਬਰਾਂ ਨਦੀਮ ਅਨਵਾਰ ਖਾਂ, ਸੋਹੇਬ ਅਹਿਮਦ ਖਾਨ ਸੈਬੀ, ਜਿਸ਼ਾਨ ਕੁਰੈਸ਼ੀ, ਅਜ਼ਹਰ ਖਾਨ, ਅਬਾਦ, ਹਰਬੰਸ ਸਿੰਘ, ਇਰਫਾਨ ਅਲੀ, ਮੰਜੂ ਹਰਕਿਰਨ, ਸਾਦੀਆ, ਬੇਅੰਤ ਸਿੰਘ, ਲਵਦੀਪ ਸਿੰਘ ਅਤੇ ਮੁਹੰਮਦ ਸ਼ਾਹਿਦ ਨੂੰ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਚੇਅਰਮੈਨ ਜਸਟਿਸ ਸੱਤ ਪ੍ਰਕਾਸ਼ , ਜਤਿੰਦਰ ਸਿੰਘ ਸੈਂਟੀ ਮੈਂਬਰ ਅਤੇ ਗੁਰਦੀਪ ਸਿੰਘ ਮੈਂਬਰ ਵੱਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਦੇ ਸੁਧਾਰ ਲਈ ਜਨਤਕ ਜਥੇਬੰਦੀਆਂ ਦਾ ਵਫ਼ਦ ਸੀ.ਐਮ.ਓ. ਨੂੰ ਮਿਲਿਆ ਅਗਲੀ ਖ਼ਬਰ ਰੇਲਵੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਧੂਰੀ ਵਿਕਾਸ ਮੰਚ ਨੇ ਡੀ.ਆਰ.ਐਮ ਨੂੰ ਸੌਂਪਿਆ ਮੰਗ ਪੱਤਰ
Ad Position 24