16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੌਰਮਿੰਟ ਕਾਲਜ ਰੋਪੜ ਅਤੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਣੇ ਸਲਾਇਟ ਭੰਗੜਾ ਕੱਪ ਦੇ ਚੈਂਪੀਅਨ ਉਸਤਾਦ ਬਿੰਦਰ ਨੂੰ ਬੈੱਸਟ ਢੋਲੀ, ਅੰਮਿ੍ਤਪਾਲ ਸਿੰਘ ਨੂੰ ਬੈੱਸਟ ਸਿੰਗਰ ਅਤੇ ਜਤਿੰਦਰ ਸਿੰਘ ਨੂੰ ਬੈੱਸਟ ਡਾਂਸਰ ਐਲਾਨਿਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਲੌਂਗੋਵਾਲ, 10 ਅਪ੍ਰੈਲ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲਜੀ ਸਲਾਇਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਦਾ ਸਾਲਾਨਾ ਸਮਾਗਮ ਮਧੁਰਮ 2026 ਦਾ ਆਗਾਜ਼ ਇੱਥੋਂ ਦੇ ਮੇਨ ਆਡੀਟੋਰੀਅਮ ਵਿਖੇ ਸਲਾਇਟ ਭੰਗੜਾ ਕੱਪ' 26 ਨਾਲ ਹੋਇਆ | ਜਿਸ ਵਿਚ ਪੰਜਾਬ ਸਮੇਤ ਨੇੜਲੇ ਰਾਜਾਂ ਤੋਂ ਵੱਡੀ ਗਿਣਤੀ ਵਿਚ ਭੰਗੜਾ ਟੀਮਾਂ ਨੇ ਭਾਗ ਲਿਆ | ਇਸ ਭੰਗੜਾ ਲੀਗ ਦੇ ਲਾਈਵ ਮੁਕਾਬਲੇ ਵਿਚ ਗੌਰਮਿੰਟ ਕਾਲਜ ਰੋਪੜ ਅਤੇ ਸੰਗੀਤ ਆਧਾਰਿਤ ਭੰਗੜਾ ਮੁਕਾਬਲੇ ਵਿਚ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਨੂੜ ਦੇ ਗੱਭਰੂਆਂ ਨੇ ਪਹਿਲੇ ਸਥਾਨ ਪ੍ਰਾਪਤ ਕਰ ਕੇ ਵੱਡ ਅਕਰੀ ਜੇਤੂ ਕੱਪਾਂ ਤੇ ਕਬਜ਼ਾ ਕੀਤਾ | ਇਸ ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਸਲਾਈਟ ਪ੍ਰੋਫੈਸਰ ਮਨੀਕਾਂਤ ਪਾਸਵਨ ਵਲੋਂ ਡੀਨ ਵਿਦਿਆਰਥੀ ਕਲਿਆਣ ਪ੍ਰੋ. ਵੀ.ਕੇ. ਕੁਕਰੇਜਾ, ਮਧੂਰਮ ਦੇ ਚੇਅਰਮੈਨ ਪ੍ਰੋ. ਇੰਦਰਾਜ਼ ਸਿੰਘ, ਪ੍ਰੋ. ਏ.ਐਸ. ਅਰੋੜਾ ਅਤੇ ਭੰਗੜਾ ਕੱਪ ਦੇ ਕਨਵੀਨਰ ਇੰਜ. ਮਨਜੋਧ ਸਿੰਘ ਜੋਧਾਂ ਦੀ ਮੌਜੂਦਗੀ ਵਿੱਚ ਕੀਤੀ ਗਈ | ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਦਲਜੀਤ ਸਿੰਘ ਗੁਜ਼ਰਾਲ ਪਲਾਂਟ ਮੈਨੇਜਰ ਟੇਨੇਕੋ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਅਤੇ ਇੰਜ. ਵਿਨਰਜੀਤ ਸਿੰਘ ਗੋਲਡੀ ਨੇ ਵਿਸੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਜਦਕਿ ਸ਼ਾਮ ਦੇ ਦੂਜੇ ਸੈਸ਼ਨ ਵਿਚ ਮੁੱਖ ਮਹਿਮਾਨ ਪ੍ਰਸਿੱਧ ਲੋਕ ਗਾਇਕ ਅਤੇ ਇੰਟਰਨੈਸ਼ਨਲ ਭੰਗੜਾ ਕਲਾਕਾਰ ਪੰਮੀ ਬਾਈ ਮੁੱਖ ਮਹਿਮਾਨ ਅਤੇ ਗਗਨਦੀਪ ਸਿੰਘ ਐਸ. ਡੀ. ਐਮ. ਸੁਨਾਮ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਭੰਗੜਾ ਲੀਗ ਦਾ ਪਹਿਲਾ ਸੈਸ਼ਨ ਮਿਊਜ਼ਕ ਉਤੇ ਭੰਗੜਾ ਪੇਸ਼ਕਾਰੀ ਦਾ ਰਿਹਾ ਜਿਸ ਵਿਚ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਨੂੜ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਵੱਡ ਅਕਾਰੀ ਕੱਪ ਅਤੇ ਨਗਦ ਇਨਾਮ ਜਿੱਤਿਆ, ਜਦਕਿ ਮਹਿੰਦਰਾ ਕਾਲਜ ਪਟਿਆਲਾ ਦੂਜੇ ਅਤੇ ਸਲਾਇਟ ਲੌਂਗੋਵਾਲ ਤੀਜੇ ਸਥਾਨ ਤੇ ਰਿਹਾ | ਇਸੇ ਤਰਾਂ ਦੂਜੇ ਸੈਸ਼ਨ ਵਿਚ ਭੰਗੜੇ ਦੀ ਲਾਈਵ ਪੇਸ਼ਕਾਰੀ ਵਿਚ ਗੌਰਮਿੰਟ ਕਾਲਜ ਰੋਪੜ ਨੇ ਪਹਿਲਾ, ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਨੂੜ ਨੇ ਦੂਜਾ ਅਤੇ ਖਾਲਸਾ ਕਾਲਜ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਹਨਾਂ ਮੁਕਾਬਲਿਆਂ ਦੀ ਜੱਜਮੇਂਟ ਪਿ੍ਤਪਾਲ ਸਿੰਘ ਨੰਗਲ, ਰਣਧੀਰ ਸਿੰਘ ਗੁਰਾਇਆ,ਕਿਰਨਦੀਪ ਸਿੰਘ ਸਹੋਤਾ (ਪਿੰਕੂ), ਰਾਜਵੀਰ ਸਿੰਘ ਮੱਲ੍ਹੀ, ਮਨਦੀਪ ਸਿੰਘ ਟੱਲੇਵਾਲ, ਗਗਨਦੀਪ ਸਿੰਘ ਦੁੱਗਾਂ ਅਤੇ ਜਸਵੰਤ ਸਿੰਘ ਤੂਰ ਵਲੋਂ ਕੀਤੀ ਗਈ | ਇਸ ਲੀਗ ਦੌਰਾਨ ਉਸਤਾਦ ਬਿੰਦਰ ਨੂੰ ਬੈੱਸਟ ਢੋਲੀ, ਅੰਮਿ੍ਤਪਾਲ ਸਿੰਘ ਅੰਮੀ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਨੂੜ ਨੂੰ ਬੈੱਸਟ ਸਿੰਗਰ ਅਤੇ ਜਤਿੰਦਰ ਸਿੰਘ ਜੀ. ਐਨ. ਏ. ਯੂਨੀਵਰਸਿਟੀ ਫਗਵਾੜਾ ਨੂੰ ਬੈੱਸਟ ਡਾਂਸਰ ਐਲਾਨਿਆ ਗਿਆ | ਇਸ ਸਮਾਗਮ ਵਿਚ ਪਿਛਲੇ 4 ਦਹਾਕਿਆਂ ਤੋਂ ਸਲਾਇਟ ਵਿਖੇ ਪੰਜਾਬੀ ਸੱਭਿਆਚਾਰ ਦਾ ਝੰਡਾ ਬੁਲੰਦ ਕਰਨ ਵਾਲੇ ਇੰਜ. ਮਨਜੋਧ ਸਿੰਘ ਜੋਧਾਂ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਭੰਗੜਾ ਕੱਪ ਵਿੱਚ ਪੰਜਾਬੀ ਸੱਭਿਆਚਾਰ ਅਤੇ ਵਰਲਡ ਸਪੋਰਟਸ ਭੰਗੜਾ ਲੀਗ ਦੀਆਂ ਸਿਰਮੌਰ ਸ਼ਖਸ਼ੀਅਤਾਂ ਪੰਮੀ ਬਾਈ, ਪ੍ਰੋ: ਮੇਜਰ ਸਿੰਘ ਚੱਠਾ, ਜੋਗਾ ਸਿੰਘ ਸੇਖੋਂ, ਜੱਸੀ ਲੌਂਗੋਵਾਲੀਆ, ਅਜੇ ਸ਼ਰਮਾ, ਪਾਲੀ ਧਨੌਲਾ, ਪ੍ਰੋ. ਰਾਜਵੀਰ ਸਿੰਘ ਮੱਲ੍ਹੀ, ਰਵਿੰਦਰ ਰੰਗੂਵਾਲ, ਜਸ਼ਨਜੀਤ ਸਿੰਘ ਗੋਸ਼ਾ, ਦਲ ਸਿੰਘ ਬਰਾੜ, ਲੱਕੀ ਧਾਲੀਵਾਲ ਅਤੇ ਸਿਮਰਨ ਬਿੱਲਾ ਨੇ ਸ਼ਮੂਲੀਅਤ ਕਰਦਿਆਂ ਵਿਦਿਆਰਥੀਆ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਭੰਗੜੇ ਬਾਰੇ ਉਤਸ਼ਾਹਿਤ ਕਰਨ ਲਈ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਮੌਕੇ ਪ੍ਰੋ: ਕੇ.ਐਸ. ਮਾਨ (ਜੀ.ਐਨ.ਈ. ਲੁਧਿਆਣਾ), ਸ: ਪਿ੍ਤਪਾਲ ਸਿੰਘ ਬੁੱਟਰ ਅਤੇ ਇਕਬਾਲ ਸਿੰਘ ਜਵੰਧਾ ਤੋਂ ਇਲਾਵਾ ਸਮੂਹ ਡੀਨ, ਵਿਭਾਗ ਪ੍ਰਮੁੱਖ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ | ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਜ਼ਾਰਾਂ ਦੀ ਸਮਰਥਾ ਵਾਲਾ ਆਡੀਟੋਰੀਅਮ ਅੰਤ ਤੱਕ ਖਚਾਖਚ ਭਰਿਆ ਰਿਹਾ ਅਤੇ ਹਰ ਕੋਈ ਨੱਚਦਾ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਕਾਂਤਾ ਗੋਇਲ ਨੇ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਪੰਜਾਬ ਦੇ ਅੱਤਵਾਦ ਪੀੜਤ ਹਿੰਦੂ ਪਰਿਵਾਰਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ - ਪ੍ਰਦੀਪ ਵਰਮਾ
Ad Position 24