ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਧਾਲੀਵਾਲ, ਭੁੱਲਰ) - ਸੁਨਾਮ ਪੁਲਿਸ ਵੱਲੋਂ 10 ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੀ ਸਬ-ਇੰਸਪੈਕਟਰ ਰਤਨਦੀਪ ਕੌਰ ਵੱਲੋਂ ਸਮੇਤ ਪੁਲਿਸ ਪਾਰਟੀ ਸਥਾਨਕ ਰੋਜ਼ ਗਾਰਡਨ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਲਾਈਨ ਦੀ ਕੱਚੀ ਪਟੜੀ ਸਥਾਨਕ ਮਾਇਆ ਗਾਰਡਨ ਕਲੋਨੀ ਤੋਂ ਅੱਗੇ ਸੂਏ ਦੇ ਪੁਲ ਨੇੜਿਉਂ ਮਨਪ੍ਰੀਤ ਸਿੰਘ ਉਰਫ਼ ਛਿੱਬੂ ਵਾਸੀ ਲਹਿਰਾਗਾਗਾ ਹਾਲ ਆਬਾਦ ਸੁਨਾਮ ਅਤੇ ਇਸ ਨੂੰ ਹੈਰੋਇਨ/ਚਿੱਟਾ ਸਪਲਾਈ ਕਰਨ ਵਾਲੇ ਹਿਮਾਂਸ਼ੂ ਦੁੱਗਲ ਵਾਸੀ ਸੁਨਾਮ ਨੂੰ ਕਾਬੂ ਕੀਤਾ ਗਿਆ | ਜਿਨ੍ਹਾਂ ਕੋਲੋਂ 10 ਗਰਾਮ ਹੈਰੋਇਨ /ਚਿੱਟਾ ਬਰਾਮਦ ਕੀਤੀ ਗਈ | ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ |