ਅਹਿਮਦਗੜ੍ਹ, 11 ਅਪ੍ਰੈਲ (ਰਣਧੀਰ ਸਿੰਘ ਮਹੋਲੀ) - ਵੇਲਾਰਕ ਐਨੀਮੇਸ਼ਨ ਇੰਸਟੀਚਿਊਟ ਵਿਖੇ ਡਾਇਰੈਕਟਰ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਟੀਫਿਕੇਟ ਵੰਡ ਅਤੇ ਸਨਮਾਨ ਸਮਾਰੋਹ ਦੌਰਾਨ ਪੁੱਜੇ ਵਿਸ਼ੇਸ਼ ਮਹਿਮਾਨ ਪਿ੍ੰਸੀਪਲ ਰਿੱਕੀ ਸੂਦ ਅਤੇ ਸਾਗਰ ਸ਼ਰਮਾ ਵੱਲੋਂ ਰਿਬਨ ਕੱਟ ਕੇ ਸ਼ੁਰੂਆਤ ਕਰਵਾਈ ਗਈ | ਡਾਇਰੈਕਟਰ ਅਮਰਿੰਦਰ ਸਿੰਘ ਨੇ ਇੰਸਟੀਚਿਊਟ ਵਿੱਚ ਐਨੀਮੇਸ਼ਨ, ਗ੍ਰਾਫਿਕ ਡਿਜ਼ਾਇਨਿੰਗ, ਵੀਡੀਓ ਐਡਿਟਿੰਗ, ਟੂ ਡੀ ਐਨੀਮੇਸ਼ਨ, ਥਰੀ ਡੀ ਐਨੀਮੇਸ਼ਨ, ਵੀ ਐਫ ਐਕਸ ਅਤੇ ਹੋਰ ਕੰਪਿਊਟਰ ਆਧਾਰਤ ਪ੍ਰੋਫੈਸ਼ਨਲ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਖ਼ਾਸ ਸਨਮਾਨ ਦੇ ਨਾਲ ਨਿਵਾਜਿਆ ਗਿਆ | ਸਮਾਗਮ ਡਾਇਰੈਕਟਰ ਅਮਰਿੰਦਰ ਸਿੰਘ, ਮੈਡਮ ਧਨਵੰਤ ਕੌਰ, ਅਧਿਆਪਕ ਗੁਰਪ੍ਰੀਤ ਸਿੰਘ ਅਤੇ ਅਧਿਆਪਕ ਅਮਨਜੋਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਲਿਖਤੀ ਮੁਕਾਬਲੇ ਵਿੱਚ ਪਹਿਲਾ ਇੰਦਰਪਾਲ ਸਿੰਘ, ਦੂਜਾ ਹਰਵਿੰਦਰ ਸਿੰਘ ਅਤੇ ਤੀਜਾ ਸਥਾਨ ਸੁਖਵੰਤ ਕੌਰ ਅਤੇ ਸਹਜਦੀਪ ਸਿੰਘ ਨੇ ਪ੍ਰਾਪਤ ਕੀਤਾ ਅਤੇ ਇੰਟਰਨੈਸ਼ਨਲ ਵਿਦਿਆਰਥੀ ਨੂੰ ਕ੍ਰੀਏਟਿਵ ਅਚੀਵਮੈਂਟ ਐਵਾਰਡ, 7 ਸਾਲਾ ਜੋਰਾਵਰ ਸਿੰਘ ਨੂੰ ਬੈੱਸਟ ਕਲੇ ਮਾਡਲਿੰਗ ਲਈ ਇਨਾਮ ਦਿੱਤਾ ਗਿਆ | ਸੰਸਥਾ ਦੇ ਗੁਰਜੰਟ ਸਿੰਘ, ਕੁਲਦੀਪ ਸਿੰਘ ਸੋਨੂੰ, ਕਮਲ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਤੇ ਇੰਦਰਜੀਤ ਸਿੰਘ, ਲਕਸ਼ ਗੁਪਤਾ, ਪਲਕਪ੍ਰੀਤ ਕੌਰ, ਕੇਸ਼ਵ, ਰਜਤ ਸ਼ਰਮਾ, ਅਭਿਨਵ ਗੋਇਲ, ਹਰਸ਼ਪ੍ਰੀਰ ਸਿੰਘ, ਹਰਕਰਨਜੋਤ ਸਿੰਘ, ਧ੍ਰੁਵ ਗੁਪਤਾ, ਗੁਰਜੀਤ ਸਿੰਘ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ |