02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕੇ.ਸੀ.ਟੀ. ਕਾਲਜ ਵਲੋਂ ਪੜਾਈ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-04-2026
ਧਰਮਗੜ੍ਹ, 11 ਅਪ੍ਰੈਲ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਫ਼ਤਿਹਗੜ੍ਹ ਵਿਖੇ ਕਰਵਾਈ ਗਈ ਵਜ਼ੀਫ਼ਾ ਪ੍ਰੀਖਿਆ 'ਚ ਦੂਰੋਂ-ਨੇੜਿਓਾ 850 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨਾ 'ਚੋ ਪਹਿਲੇ ਸਥਾਨ 'ਤੇ ਰਹੀ ਲਹਿਰਾਗਾਗਾ ਦੀ ਵਿਦਿਆਰਥਣ ਨਿਤਿਕਾ ਅਗਰਵਾਲ ਨੂੰ 21 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਵਿਦਿਆਰਥਣ ਦਾ ਦਾਖ਼ਲਾ ਵੀ ਬਿਲਕੁਲ ਮੁਫ਼ਤ ਕੀਤਾ ਗਿਆ | ਉਕਤ ਪ੍ਰੀਖਿਆ 'ਚੋ ਤੀਜੇ ਸਥਾਨ 'ਤੇ ਰਹੀ ਲਹਿਰਾਗਾਗਾ ਦੀ ਹੀ ਵਿਦਿਆਰਥਣ ਅਕਸ਼ਿਤਾ ਨੂੰ 11 ਹਜ਼ਾਰ ਨਕਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਅਤੇ ਉਸ ਦੀ ਅੱਧੀ ਦਾਖਲਾ ਵੀ ਮੁਆਫ਼ ਕੀਤੀ ਗਈ ਅਤੇ ਤੀਜੇ ਸਥਾਨ ਤੇ ਰਹੀ ਲਹਿਲ ਕਲਾਂ ਦੀ ਲੜਕੀ ਪ੍ਰਭਜੋਤ ਕੌਰ ਨੂੰ 51 ਸੌ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਉਕਤ ਪ੍ਰੀਖਿਆ 'ਚੋ ਅਗਲੇ ਸਥਾਨ ਹਾਸਲ ਕਰਨ ਵਾਲੇ 11 ਵਿਦਿਆਰਥੀਆਂ ਨੂੰ ਨਕਦੀ ਰਾਸ਼ੀ ਇਨਾਮ ਵੱਜੋ ਦਿੱਤੀ ਗਈ | ਇਸ ਵਜ਼ੀਫ਼ਾ ਪ੍ਰੀਖਿਆ 'ਚੋ ਸ਼ਾਨਦਾਰ ਅੰਕ ਲੈ ਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਚੇਅਰਮੈਨ ਮੋਟੀ ਗਰਗ, ਜਨਰਲ ਸਕੱਤਰ ਰਾਮ ਗੋਪਾਲ ਗਰਗ, ਸਰਪ੍ਰਸਤ ਸਤਵੰਤ ਸਿੰਘ ਵੜੈਚ, ਪ੍ਰਧਾਨ ਜਸਵੰਤ ਸਿੰਘ ਵੜੈਚ, ਡੀਨ ਅਕਾਦਮਿਕ ਸ੍ਰੀ ਮਨੋਜ ਗੋਇਲ ਅਤੇ ਕਾਲਜ ਸਟਾਫ਼ ਨੇ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਵਿਦਿਆਰਥੀਆਂ 'ਚ ਛੁਪੀ ਕਲਾ ਨੂੰ ਉਜਾਗਰ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਕੈਂਪ ਦੌਰਾਨ ਕਰੀਬ 50 ਨੌਜਵਾਨਾਂ ਨੇ ਕੀਤਾ ਖ਼ੂਨਦਾਨ ਅਗਲੀ ਖ਼ਬਰ ਵਿਧਾਇਕ ਅਮਰਗੜ੍ਹ ਨੇ ਬਜ਼ੁਰਗ ਹੱਥੋਂ ਨੀਂਹ ਪੱਥਰ ਰਖਵਾ ਕੇ ਦਿੱਤਾ ਸਨਮਾਨ
Ad Position 24
No active advertisement