02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 12-04-2026
ਸੰਦੌੜ, 11 ਅਪ੍ਰੈਲ (ਗੁਰਪ੍ਰੀਤ ਸਿੰਘ ਚੀਮਾ) - ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਐਂਡ ਵੈੱਲਫੇਅਰ ਕਲੱਬ ਖ਼ੁਰਦ ਵੱਲੋਂ ਮਹਾਤਮਾ ਜੋਤੀ ਰਾਓ ਫੂਲੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਇਨਾਮ ਵੰਡ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ | ਮਹਾਤਮਾ ਜੋਤੀ ਰਾਓ ਫੂਲੇ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਪਿੰਡ ਖ਼ੁਰਦ ਦੇ ਸਰਕਾਰੀ ਹਾਈ ਸਕੂਲ ਵਿਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਦੇ ਪੜ੍ਹਾਈ, ਖੇਡਾਂ ਅਤੇ ਹੋਰ ਪ੍ਰਤੀਯੋਗਤਾਵਾਂ ਵਿਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵਜੋਂ ਟਰਾਫ਼ੀ, ਕਾਪੀਆਂ, ਪੈੱਨ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਵਿਦਿਆਰਥੀਆਂ ਦੁਆਰਾ ਨਸ਼ਿਆਂ ਵਿਰੁੱਧ ਨਾਟਕ ਪੇਸ਼ ਕੀਤਾ ਗਿਆ | ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਪੜ੍ਹੋ, ਜੁੜੋ, ਸੰਘਰਸ਼ ਕਰੋ ਨੂੰ ਘਰ-ਘਰ ਤੱਕ ਲਿਜਾਉਣ ਲਈ ਹਰ ਇਕ ਪਿੰਡ ਵਿਚ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਕਦਮ ਬੱਚਿਆਂ ਵਿਚ ਪੜ੍ਹਾਈ ਦੇ ਨਾਲ਼ ਹੋਰ ਖੇਤਰਾਂ ਵਿੱਚ ਅੱਗੇ ਆਉਣ ਲਈ ਉਤਸ਼ਾਹ ਪੈਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਪਿੰਡ ਵਿਚ ਕਲੱਬ ਵੱਲੋਂ ਥੋੜ੍ਹੇ-ਥੋੜ੍ਹੇ ਸਮੇਂ ਦੌਰਾਨ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ | ਸਕੂਲ ਮੁਖੀ ਸੱਜਾਦ ਅਲੀ ਗੋਰੀਆ, ਸਰਬਜੀਤ ਸਿੰਘ ਖੇੜੀ, ਮਾਸਟਰ ਦਲਬਾਰਾ ਸਿੰਘ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਅਤੇ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ, ਡੀ ਪੀ ਰਮਨਦੀਪ ਸਿੰਘ, ਮੈਡਮ ਮਨਦੀਪ ਕੌਰ, ਮੈਡਮ ਕਮਲਜੀਤ ਕੌਰ, ਮੈਡਮ ਪ੍ਰਵੀਨ, ਡਾ. ਸੋਮਾ ਸਿੰਘ ਗੰਡੇਵਾਲ ਸਮੇਤ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਬਚਿੱਤਰ ਸਿੰਘ, ਖ਼ਜ਼ਾਨਚੀ ਮਨਜੋਤ ਸਿੰਘ, ਮਨਜੀਤ ਸਿੰਘ ਰਾਠੀ, ਅਮਨਦੀਪ ਸਿੰਘ ਰਾਠੀ, ਡਾ. ਸਤਪਾਲ ਸਿੰਘ ਰਾਠੀ, ਜਸਪਾਲ ਸਿੰਘ ਫ਼ੌਜੀ, ਜਗਦੀਪ ਸਿੰਘ, ਸਰਪੰਚ ਕੁਲਵੀਰ ਸਿੰਘ ਮਾਣਕ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪਵਨਦੀਪ ਸਿੰਘ ਰਾਠੀ,
Ad Position 22
No active advertisement
ਪਿਛਲੀ ਖ਼ਬਰ ਏ.ਐੱਨ.ਐੱਮ. ਨਵਦੀਪ ਕੌਰ ਹੋਏ ਪਦਉੱਨਤ, ਸੀ.ਐੱਚ.ਸੀ ਲੌਂਗੋਵਾਲ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਕੈਂਪ ਦੌਰਾਨ ਕਰੀਬ 50 ਨੌਜਵਾਨਾਂ ਨੇ ਕੀਤਾ ਖ਼ੂਨਦਾਨ
Ad Position 24
No active advertisement