03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵੱਡੀ ਇਕੱਤਰਤਾ ਦੌਰਾਨ ਭੱਠਾ ਮਜ਼ਦੂਰ ਯੂਨੀਅਨ ਨੇ ਵਿਚਾਰੇ ਮਸਲੇ, ਸਾਬਕਾ ਵਿਧਾਇਕ ਜੋਧਾ ਨੇ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 12-04-2026
ਸੰਗਰੂਰ, 11 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਵੱਡੀ ਇਕੱਤਰਤਾ ਬਨਾਸਰ ਬਾਗ਼ ਵਿਖੇ ਸੂਬਾ ਜਨਰਲ ਸਕੱਤਰ, ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾ ਦੀ ਅਗਵਾਈ ਹੇਠ ਹੋਈ | ਇਸ ਇਕੱਤਰਤਾ ਦੀ ਪ੍ਰਧਾਨਗੀ ਪ੍ਰਕਾਸ਼ ਸਿੰਘ ਹਿੱਸੋਵਾਲ, ਗੁਰਪ੍ਰੀਤ ਸਿੰਘ ਤੋਲਵਾਲ, ਸਰਦਾਰ ਅਲੀ ਕੰਗਣਵਾਲ ਅਤੇ ਰਣਜੀਤ ਸਿੰਘ ਵੱਲੋਂ ਕੀਤੀ ਗਈ | ਕਾਮਰੇਡ ਤਰਸੇਮ ਜੋਧਾ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰਾਂ ਨੇ 2012 ਤੋਂ ਬਾਅਦ ਘੱਟੋ-ਘੱਟ ਉਜਰਤ ਵਿੱਚ ਕੋਈ ਸੁਧਾਈ ਨਹੀਂ ਕੀਤੀ ਜੋ ਕਿ ਹਰ 5 ਸਾਲ ਬਾਅਦ ਹੋਣੀ ਚਾਹੀਦੀ ਸੀ | 1 ਮਾਰਚ ਤੋਂ ਆਉਣ ਵਾਲੀਆਂ ਉਜਰਤਾ ਵੀ ਜਾਰੀ ਨਹੀਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ 4 ਲੇਬਰ ਕੋਡ ਮਜ਼ਦੂਰਾਂ ਲਈ ਬਹੁਤ ਘਾਤਕ ਹਨ, ਇਨ੍ਹਾਂ ਦੇ ਲਾਗੂ ਹੋਣ ਨਾਲ 8 ਘੰਟੇ ਦੀ ਦਿਹਾੜੀ 12 ਘੰਟਿਆਂ ਵਿੱਚ ਤਬਦੀਲ ਹੋ ਜਾਵੇਗੀ ਅਤੇ ਮਜ਼ਦੂਰਾਂ ਦੀ ਨੌਕਰੀ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਆ ਜਾਵੇਗੀ | ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਾਮਰਾਜੀ ਤਾਕਤ ਅਮਰੀਕਾ ਵੱਲੋਂ ਇਰਾਨ ਵਿਰੁੱਧ ਛੇੜੀ ਜੰਗ ਪ੍ਰਤੀ ਇੱਕ ਸ਼ਬਦ ਵੀ ਨਾ ਬੋਲਣ ਦੀ ਵੀ ਨਿੰਦਾ ਕੀਤੀ | ਡੀਜ਼ਲ, ਪਟਰੋਲ, ਗੈੱਸ ਦੀ ਦਿੱਕਤ ਕਾਰਨ ਮਹਿੰਗਾਈ ਵੱਧ ਰਹੀ ਹੈ ਅਤੇ ਮਾਫ਼ੀਆ ਕੋਇਲੇ ਦੀ ਬਨਾਵਟੀ ਕਿੱਲ ਪੈਂਦਾ ਕਰ ਕੇ ਭੱਠਾ ਸਨਅਤ ਨੂੰ ਬਰਬਾਦੀ ਦੇ ਕੰਡੇ ਲਿਆ ਰਿਹਾ ਹੈ | ਇਸ ਇਕੱਤਰਤਾ ਨੰੂ ਹਰਜਿੰਦਰ ਸਿੰਘ ਕਾਲਾ, ਪ੍ਰਮਿੰਦਰ ਸਿੰਘ ਅਲੀਪੁਰ, ਨਿਰਮਲ ਸਿੰਘ ਨਿੰਮਾ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਕਾਰੀ ਕਾਲਜ ਅਮਰਗੜ੍ਹ 'ਚ ਅਥਲੈਟਿਕ ਮੀਟ ਕਰਵਾਈ <br/>
Ad Position 24
No active advertisement