18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਵਿਸਾਖੀ ਦਾ ਦਿਹਾੜਾ ਸ਼ਰਧਾ ਪੂਰਵਕ ਮਨਾਇਆ <br/>

Ad Position 21
No active advertisement
ਅਜੀਤ ਡੈਸਕ 15-04-2026
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਾ ਦਿਹਾੜਾ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਜਿੱਥੇ ਉੱਚ ਕੋਟੀ ਦੇ ਇੰਟਰਨੈਸ਼ਨਲ ਢਾਡੀ ਭਾਈ ਮਲਕੀਤ ਸਿੰਘ ਲੌਂਗੋਵਾਲ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਮਹੱਤਵਪੂਰਨ ਦੇਣ ਦੇ ਸੰਦਰਭ ਵਿੱਚ ਖਾਲਸੇ ਦੀ ਸਾਜਨਾ ਇੱਕ ਇਨਕਲਾਬੀ ਕਦਮ ਸੀ | ਜਿਸ ਨੇ ਉਸ ਸਮੇਂ ਦੇ ਰਾਜਸੀ ਜੀਵਨ ਵਿੱਚ ਜੁਗ ਪ੍ਰਗਟਾਊ ਤਬਦੀਲੀ ਲਿਆਂਦੀ ਅਤੇ ਦਸਮ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ 13 ਅਪ੍ਰੈਲ 1699 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਖਾਲਸੇ ਦੀ ਸਾਜਨਾ ਕੀਤੀ | ਉਨ੍ਹਾਂ ਪੰਜ ਪਿਆਰੇ ਸਾਜੇ | ਉਸ ਮੌਕੇ ਖਾਲਸੇ ਦੀ ਸਿਰਜਣਾ ਸਮੇਂ ਦੀ ਮੁੱਖ ਲੋੜ ਸੀ | ਇਸ ਦੀ ਸਿਰਜਣਾ ਰਾਹੀਂ ਆਪ ਜੀ ਨੇ ਦੱਬੇ ਕੁਚਲੇ ਨਿਮਾਣੇ, ਨਿਆਸਰੇ ਅਤੇ ਮਜ਼ਲੂਮ ਲੋਕਾਂ ਅੰਦਰ ਸਵੈਮਾਣ, ਜੁਰਅਤ, ਆਤਮਿਕ ਬਲ ਅਤੇ ਅਣਖ ਦੀ ਉਹ ਪ੍ਰਚੰਡ ਜਵਾਲਾ ਜਗਾ ਦਿੱਤੀ, ਜਿਸ ਨੇ ਭਾਰਤ ਦੀ ਤਕਦੀਰ ਹੀ ਬਦਲ ਕੇ ਰੱਖ ਦਿੱਤੀ | ਭਾਈ ਲੌਂਗੋਵਾਲ ਨੇ ਕਿਹਾ ਕਿ ਉਸ ਮੌਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵੱਖ-ਵੱਖ ਜਾਤੀਆਂ ਦੇ ਇਹਨਾਂ ਸਿੱਖਾਂ ਨੂੰ ਇੱਕੋ ਬਾਟੇ ਵਿੱਚ ਅੰਮਿ੍ਤ ਛਕਾ ਕੇ ਗੁਰੂ ਸਾਹਿਬ ਨੇ ਜਾਤ ਪਾਤ ਦੀ ਸਮਾਜਿਕ ਬੁਰਾਈ ਉੱਤੇ ਤਕੜਾ ਪ੍ਰਹਾਰ ਕੀਤਾ | ਖਾਲਸੇ ਨੂੰ ਪੰਜ ਕਕਾਰਾਂ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰਨ ਅਤੇ ਗਊ ਗਰੀਬ ਦੀ ਰੱਖਿਆ ਦਾ ਹੁਕਮ ਦੇ ਕੇ ਅਨੇਕਾਂ ਵਰ ਬਖ਼ਸ਼ੀਸ਼ ਕੀਤੇ ਅਤੇ ਨਾਲ ਹੀ ਬਜਰ ਕੁਰਹਿਤਾਂ ਵਿਰੁੱਧ ਸਾਵਧਾਨ ਵੀ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਭਾਈ ਮਲਕੀਤ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ | ਸਨਮਾਨ ਕਰਨ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਰਤਨ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ, ਖ਼ਜ਼ਾਨਚੀ ਰਣਜੀਤ ਸਿੰਘ ਚੰਗਾਲ, ਬਾਬਾ ਕੁਲਵੰਤ ਸਿੰਘ ਬੁਰਜ, ਜਸਵਿੰਦਰ ਸਿੰਘ ਖਿੱਲਰੀਆਂ, ਮਾਸਟਰ ਰਜਿੰਦਰ ਸਿੰਘ ਤੱਗੜ, ਰੁਪਿੰਦਰ ਸਿੰਘ ਤੱਗੜ, ਗੋਵਿੰਦਰ ਸਿੰਘ ਜੱਸਲ, ਮਲਕੀਤ ਸਿੰਘ ਸਾਗੂ, ਕਰਮ ਸਿੰਘ ਨਮੋਲ, ਕੈਪਟਨ ਅਮਰਜੀਤ ਸਿੰਘ ਬਿੱਟੂ, ਡਾਕਟਰ ਇਕਬਾਲ ਸਿੰਘ ਸਕਰੌਦੀ, ਮੈਨੇਜਰ ਜਗਜੀਤ ਸਿੰਘ ਜੱਸਲ, ਹਰਬੰਸ ਸਿੰਘ ਗਰਚਾ, ਗਿਫਟੀ ਲਹਿਰਾ, ਇੰਸਪੈਕਟਰ ਕਰਮਜੀਤ ਸਿੰਘ ਮੈਨੇਜਰ ਬੱਬੀ ਸਿੰਘ, ਗੋਰਾ ਸਿੰਘ ਗਰਚਾ, ਦਰਸ਼ਨ ਸਿੰਘ ਰਤਨ, ਬਲਦੇਵ ਸਿੰਘ ਰਤਨ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਵਾਰ ਸ਼ਖਸ਼ੀਅਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ <br/>
Ad Position 24